ਨਵੀਂ ਦਿੱਲੀ—ਦੇਸ਼ ਦੇ ਸਭ ਤੋਂ ਵੱਡੇ ਬੈਂਕਿੰਗ ਘਪਲੇ ਦੇ ਦੋਸ਼ੀ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਖਿਲਾਫ ਸ਼ਿਕੰਜਾ ਕੱਸਣ ਦਾ ਸਿਲਸਿਲਾ ਜਾਰੀ ਹੈ। ਇਕ ਪਾਸੇ ਇ.ਡੀ. ਨੇ ਦੁਬਈ ‘ਚ ਨੀਰਵ ਮੋਦੀ ਅਤੇ ਉਸ ਦੇ ਫਰਮ ਦੀ 56 ਕਰੋੜ ਰੁਪਏ ਕੀਮਤ ਦੀਆਂ 11 ਜਾਇਦਾਦਾਂ ਜਬਤ ਕੀਤੀ ਹੈ ਤਾਂ ਦੂਜੀ ਪਾਸੇ ਕੋਲਕਾਤਾ ‘ਚ ਮੇਹੁਲ ਚੋਕਸੀ ਦੀ ਕੰਪਨੀ ਦੇ ਵੱਡੇ ਅਧਿਕਾਰੀ ਨੂੰ ਗ੍ਰਿਫਤਾਰੀ ਕੀਤਾ ਗਿਆ ਹੈ।
ਇ.ਡੀ. ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੀ ਇਕ ਫਰਜੀ ਕੰਪਨੀ ਦੇ ਨਿਦੇਸ਼ਕ ਨੂੰ ਕੋਲਕਾਤਾ ਤੋਂ ਗ੍ਰਿਫਤਾਰ ਕੀਤਾ ਹੈ। ਈ.ਡੀ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਸੀਂ ਕੋਲਕਾਤਾ ਹਵਾਈ ਅੱਡੇ ਤੋਂ ਦੀਪਕ ਕ੍ਰਿਸ਼ਨਾ ਰਾਓ ਕੁਲਕਰਣੀ ਨੂੰ ਗ੍ਰਿਫਤਾਰ ਕੀਤਾ ਹੈ। ਸੋਮਵਾਰ ਦੇਰ ਰਾਤ ਉਸ ਦੇ ਖਿਲਾਫ ਲੁੱਕ ਆਉਟ ਨੋਟਿਸ ਜਾਰੀ ਹੋਇਆ ਸੀ, ਜਿਸ ਦੇ ਆਧਾਰ ‘ਤੇ ਇਹ ਗ੍ਰਿਫਤਾਰੀ ਕੀਤੀ ਗਈ।
ਕੁਲਕਰਣੀ ਨੂੰ ਕੋਲਕਾਤਾ ‘ਚ ਈ.ਡੀ. ਅਧਿਕਾਰੀਆਂ ਨੇ ਹਵਾਈ ਅੱਡੇ ‘ਤੇ ਹਿਰਾਸਤ ‘ਚ ਲੈ ਲਿਆ। ਉਹ ਹਾਂਗਕਾਂਗ ਤੋਂ ਆ ਰਿਹਾ ਸੀ। ਹਿਰਾਸਤ ‘ਚ ਲੈਣ ਤੋਂ ਬਾਅਦ ਉਸ ਨੂੰ ਈ.ਡੀ. ਦਫਤਰ ਲਿਜਾਇਆ ਗਿਆ। ਪੀ.ਐੱਨ.ਬੀ. ਥੋਖਾਧੜੀ ਮਾਮਲਾ ਜੋਕਿ ਮੁੰਬਈ ‘ਚ ਦਰਜ ਹੈ, ਇਸ ਲਈ ਈ.ਡੀ. ਅਧਿਕਾਰੀ ਕੁਲਕਰਣੀ ਲਈ ਟ੍ਰਾਂਜਿਟ ਰਿਮਾਂਡ ਦੀ ਮੰਗ ਕਰਨਗੇ।