ਅਯੁੱਧਿਆ— ਦੀਪੋਤਸਵ ਪ੍ਰੋਗਰਾਮ ਦਰਮਿਆਨ ਅਯੁੱਧਿਆ ਨੇ ਵਰਲਡ ਰਿਕਾਰਡ ਬਣਾਇਆ ਹੈ। ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਯਨਾਥ ਅਤੇ ਦੱਖਣੀ ਕੋਰੀਆ ਦੀ ਪ੍ਰਥਮ ਮਹਿਲਾ ਕਿਮ ਜੁੰਗ ਸੁਕ ਦੀ ਮੌਜੂਦਗੀ ਵਿਚ ਅਯੁੱਧਿਆ ‘ਚ ਸਰਯੂ ਤਟ ‘ਤੇ 3 ਲੱਖ ਦੀਵੇ ਜਗਾਏ ਕੇ ਵਰਲਡ ਰਿਕਾਰਡ ਬਣਾਇਆ ਗਿਆ।
3,01,152 ਦੀਵੇ ਜਗੇ ਤਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਅਯੁੱਧਿਆ ਦਾ ਨਾਂ ਦਰਜ ਹੋ ਗਿਆ। ਦੀਵਾਲੀ ਦੀ ਪੂਰਬਲੀ ਸ਼ਾਮ ਮੰਗਲਵਾਰ ਨੂੰ ਸਰਯੂ ਨਦੀ ਦੇ ਤਟ ‘ਤੇ ਇਕੱਠਿਆਂ 3 ਲੱਖ ਤੋਂ ਜ਼ਿਆਦਾ ਦੀਵੇ ਜਗਾ ਕੇ ਅਯੁੱਧਿਆ ਵਿਚ ਨਵਾਂ ਵਿਸ਼ਵ ਰਿਕਾਰਡ ਬਣਾਇਆ ਗਿਆ।
ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦੇ ਅਧਿਕਾਰਤ ਜੱਜ ਰਿਸ਼ੀਨਾਥ ਨੇ ਇਥੇ ਘਾਟ ‘ਤੇ ਦੀਪੋਤਸਵ ਦੌਰਾਨ ਰਿਕਾਰਡ ਬਣਾਏ ਜਾਣ ਦਾ ਐਲਾਨ ਕੀਤਾ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਦੱਖਣੀ ਕੋਰੀਆ ਦੀ ਫਸਟ ਲੇਡੀ ਕਿਮ ਯੁੰਗ-ਸੂਕ ਦੀ ਮੌਜੂਦਗੀ ਵਿਚ ਨਾਥ ਨੇ ਕਿਹਾ,”5 ਮਿੰਟ ਤੱਕ ਇਕੱਠਿਆਂ ਕੁਲ 3,01,152 ਦੀਵੇ ਜਗੇ। ਇਹ ਨਵਾਂ ਰਿਕਾਰਡ ਹੈ।”
ਰਾਮ ਕੀ ਪੌੜੀ ਦੇ ਦੋਵੇਂ ਪਾਸੇ ਘਾਟ ‘ਤੇ ਕੁਲ 3.35 ਲੱਖ ਦੀਵੇ ਜਗਾਉਣ ਦਾ ਟੀਚਾ ਤੈਅ ਕੀਤਾ ਗਿਆ ਸੀ।ਨਵੇਂ ਰਿਕਾਰਡ ਨੂੰ ਅਦਭੁੱਤ ਦੱਸ ਦੇ ਹੋਏ ਰਿਸ਼ੀ ਨਾਥ ਨੇ ਕਿਹਾ ਕਿ ਇਸ ਨੇ ਹਰਿਆਣਾ ਵਿਚ 2016 ਵਿਚ ਬਣਾਏ ਗਏ ਰਿਕਾਰਡ ਨੂੰ ਤੋੜ ਦਿੱਤਾ। ਉੱਥੇ 1,50,009 ਦੀਵੇ ਜਗਾਏ ਗਏ ਸਨ।