ਨਵੀਂ ਦਿੱਲੀ – ਅਮਰੀਕੀ ਆਰਮੀ ਦਾ ਜਨਤਕ ਵਾਹਨ ਹਮਰ-ਐੱਚ-2 ਨੂੰ ਲੈ ਕੇ ਦੁਨੀਆਭਰ ‘ਚ ਕ੍ਰੇਜ਼ ਹੈ। ਭਾਰਤ ਵੀ ਉਨ੍ਹਾਂ ਦੇਸ਼ਾਂ ‘ਚ ਸ਼ਾਮਿਲ ਹੈ। ਕਈ ਭਾਰਤੀ ਸਟਾਰਜ਼ ਦੀ ਹਮਰ ਪਹਿਲੀ ਪਸੰਦ ਹੈ, ਅਤੇ ਇਸ ਨੂੰ ਅਮਰੀਕਾ ਤੋਂ ਕਈ ਦੇਸ਼ਾਂ ‘ਚ ਆਯਾਤ ਕੀਤਾ ਜਾਂਦਾ ਹੈ। ਭਾਰਤ ਵਿੱਚ ਇਸ ਨੂੰ ਖ਼ਰੀਦਣ ਲਈ 75 ਲੱਖ ਰੁਪਏ ਦੀ ਕੀਮਤ ਚੁਕਾਉਣੀ ਪੈਂਦੀ ਹੈ। ਹਮਰ ਦੀ ਰੈਜਿਸਟ੍ਰੇਸ਼ਨ ਅਤੇ ਬਾਕੀ ਡਿਊਟੀ ਖ਼ਰਚ ਕਾਰ ਦੀ ਕੀਮਤ ਤੋਂ ਅਲੱਗ ਹੁੰਦਾ ਹੈ।
ਕਬਾੜ ਦੇ ਭਾਅ ਵਿਕ ਰਹੀ ਹਮਰ
ਭਾਰਤੀ ਸਟਾਰਜ਼ ਤੋਂ ਇਲਾਵਾ, ਇਸ ਟਰੱਕ ਨੂੰ ਭਾਰਤ ‘ਚ ਕਈ ਲੋਕਾਂ ਨੇ ਖ਼ਰੀਦਿਆ ਹੈ, ਪਰ ਕੁੱਝ ਕਾਰਨਾਂ ਕਰ ਕੇ ਇਹ ਅੱਜਕੱਲ੍ਹ ਕਬਾੜ ਦੇ ਭਾਅ ਵਿਕਣ ਲਈ ਮਜਬੂਰ ਹੈ ਕਿਉਂਕਿ ਹਮਰ ਦੀ ਰੈਜਿਸਟ੍ਰੇਸ਼ਨ ਅਤੇ ਦੇਖਭਾਲ ਕਾਫ਼ੀ ਮਹਿੰਗੀ ਹੈ। ਦੱਸ ਦਈਏ, ਧੋਨੀ ਨੇ ਇਸ ਕਾਰ ਦੀ ਰੈਜਿਸਟ੍ਰੇਸ਼ਨ 15 ਲੱਖ ਵਿੱਚ ਕਰਵਾਈ ਸੀ। ਇਸ ਤੋਂ ਇਲਾਵਾ ਇਸ ਦੀ ਦੇਖਭਾਲ ‘ਤੇ ਵੀ ਭਾਰੀ ਖ਼ਰਚ ਕੀਤਾ।
ਮੈਕੇਨਿਕਾਂ ਅਤੇ ਪਾਰਟਸ ਦੀ ਕਮੀ
ਭਾਰਤ ਵਿੱਚ ਕੇਵਲ ਹਮਰ ਹੀ ਅਮਰੀਕਾ ਤੋਂ ਇੰਪੋਰਟ ਨਹੀਂ ਕਰਾਉਣਾ ਪੈਂਦਾ ਸਗੋਂ ਇਸ ਦੇ ਪਾਰਟਸ ਵੀ ਇੱਥੋਂ ਹੀ ਜਾਂਦੇ ਹਨ। ਇਸ ਤੋਂ ਇਲਾਵਾ ਭਾਰਤ ਵਿੱਚ ਇਨ੍ਹਾਂ ਸਾਰੀਆਂ ਸ਼ੈਵਾਂ ‘ਤੇ ਸਰਕਾਰੀ ਡਿਊਟੀ ਵੀ ਅਦਾ ਕਰਨੀ ਪੈਂਦੀ ਹੈ। ਇੰਨਾ ਸਭ ਕਰਨ ਮਗਰੋਂ ਵੀ ਇਸ ਨੂੰ ਠੀਕ ਕਰਨ ਲਈ ਮੈਕੇਨਿਕ ਨਹੀਂ ਮਿਲਦੇ ਹਨ। ਇਹੀ ਕਾਰਨ ਹੈ ਕਿ ਭਾਰਤੀ ਰੋਡਜ਼ ‘ਤੇ ਇਸ ਦੀ ਮੌਜੂਦਗੀ ਲਗਭਗ ਨਾਮਾਤਰ ਹੈ। ਸਾਊਥ ਇੰਡੀਆ ‘ਚ ਵੀ ਹਮਰ ਐੱਚ-2 ਕਬਾੜ ਦੇ ਭਾਅ ਵਿਕ ਰਹੀ ਹੈ, ਅਤੇ ਇਸ ਨੂੰ ਰੋਡਜ਼ ਦੇ ਕਿਨਾਰੇ ਕਾਫ਼ੀ ਖ਼ਰਾਬ ਹਾਲਤ ‘ਚ ਦੇਖਿਆ ਗਿਆ ਹੈ।
ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਤੋਂ ਇਲਾਵਾ ਹਰਭਜਨ ਸਿੰਘ ਅਤੇ ਕੁੱਝ ਵੱਡੇ ਸਟਾਰਜ਼ ਕੋਲ ਇਹ ਟਰੱਕ ਹੈ। ਭਾਰਤ ਵਿੱਚ ਹਮਰ ਦੇ ਓਨਰਜ਼ ਦੀ ਲਿਸਟ ‘ਚ ਕੁੱਝ ਚੁਣੀਂਦਾ ਲੋਕ ਹੀ ਸ਼ਾਮਿਲ ਹਨ।