ਰਾਏਪੁਰ-ਛੱਤੀਸਗੜ੍ਹ ਵਿਧਾਨ ਸਭਾ ਦੇ ਮੱਦੇਨਜ਼ਰ ਪ੍ਰਸ਼ਾਸਨ ‘ਚ ਸਖਤ ਪ੍ਰਬੰਧ ਕੀਤੇ ਗਏ ਹਨ। ਨਕਸਲ ਪ੍ਰਭਾਵਿਤ ਜ਼ਿਲਿਆਂ ਦੇ 16 ਸੰਵੇਦਨਸ਼ੀਲ ਮਤਦਾਨ ਕੇਂਦਰਾਂ ਦੇ ਮਤਦਾਨ ਦਲਾਂ ਨੂੰ ਅੱਜ ਮਤਦਾਨ ਸਮੱਗਰੀ ਦੇ ਨਾਲ ਸਖਤ ਸੁਰੱਖਿਆ ਵਿਵਸਥਾ ਦੇ ਨਾਲ ਰਵਾਨਾ ਕੀਤਾ ਗਿਆ ਹੈ। 12 ਨਵੰਬਰ ਨੂੰ ਮਤਦਾਨ ਹੋਵੇਗਾ।
ਪ੍ਰਦੇਸ਼ ‘ਚ ਪਹਿਲੇ ਪੜਾਅ ਦੇ ਮਤਦਾਨ ਸ਼ਾਤੀਪੂਰਨ ਕਰਵਾਉਣ ਦੇ ਲਈ ਭਾਰਤ ਚੋਣ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਸੂਬੇ ਦੇ ਨਕਸਲ ਪ੍ਰਭਾਵਿਤ ਖੇਤਰਾਂ ‘ਚ ਮਤਦਾਨ ਦੇ ਲਈ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਚੋਣ ਪ੍ਰਕਿਰਿਆ ਦੇ ਦੌਰਾਨ ਸੰਵੇਦਨਸ਼ੀਲ ਮਤਦਾਨ ਕੇਂਦਰਾਂ ਤੱਕ ਮਤਦਾਨ ਦਲਾਂ ਨੂੰ ਆਉਣ ਜਾਣ ਦੇ ਲਈ ਹੈਲੀਕਾਪਟਰ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੀ ਸੁਰੱਖਿਆ ਦੇ ਲਈ ਸੂਬੇ ਅਤੇ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨਾਂ ਉੱਥੇ ਕਾਫੀ ਗਿਣਤੀ ‘ਚ ਮੌਜੂਦ ਰਹਿਣਗੇ।