ਆਮਤੌਰ ‘ਤੇ ਰਾਤ ਦਾ ਬੱਚਿਆ ਹੋਇਆ ਭੋਜਨ ਖਾਣਾ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। 12 ਘੰਟਿਆਂ ਤੋਂ ਜ਼ਿਆਦਾ ਪੁਰਾਣਾ ਭੋਜਨ ਫ਼ੂਡ ਪੋਆਇਜ਼ਨਿੰਗ ਵਰਗੀਆਂ ਕਈ ਬੀਮਾਰੀਆਂ ਨੂੰ ਬੁਲਾਉਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ, ਬਾਸੀ ਖਾਣੇ ਵਿੱਚ ਪੌਸ਼ਟਿਕ ਤੱਤਾਂ ਦੀ ਮਾਤਰਾ ਵੀ ਘੱਟ ਹੋਣ ਲੱਗਦੀ ਹੈ। ਲੋਕ ਅਜਿਹਾ ਭੋਜਨ ਅਕਸਰ ਦੁਬਾਰਾ ਗਰਮ ਕਰਨ ਤੋਂ ਬਾਅਦ ਹੀ ਖਾਂਦੇ ਹਨ ਜਦਕਿ ਅਜਿਹਾ ਕਰਨਾ ਸ਼ਰੀਰ ਲਈ ਖ਼ਤਰਨਾਕ ਹੁੰਦਾ ਹੈ। ਦੂਸਰੇ ਪਾਸੇ, ਅਨਾਜ ਤੋਂ ਬਣੀ ਹੋਈ ਸਾਡੀ ਦੇਸੀ ਬਹੀ ਰੋਟੀ ਇਸ ਮਾਮਲੇ ‘ਚ ਬਿਲਕੁਲ ਵੱਖ ਹੈ। ਬਾਸੀ ਰੋਟੀ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਰੋਟੀ ਵਿੱਚ ਫ਼ਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਭੋਜਨ ਨੂੰ ਪਚਾਉਣ ‘ਚ ਕਾਫ਼ੀ ਮਦਦ ਕਰਦਾ ਹੈ, ਪਰ ਸ਼ਾਇਦ ਤੁਸੀਂ ਇਹ ਨਹੀਂ ਜਾਣਦੇ ਕਿ ਬਾਸੀ ਰੋਟੀ ਖਾਣ ਨਾਲ ਸ਼ਰੀਰ ਨੂੰ ਕੀ-ਕੀ ਫ਼ਾਇਦੇ ਹੁੰਦੇ ਹਨ। ਆਓ ਜਾਣਦੇ ਬਾਸੀ ਰੋਟੀ ਖਾਣ ਨਾਲ ਸ਼ਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ …
ਸ਼ੂਗਰ: ਡਾਇਬਿਟੀਜ਼ ਦੀ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਵੀ ਬਾਸੀ ਰੋਟੀ ਕਾਫ਼ੀ ਕਾਰਗਾਰ ਸਾਬਿਤ ਹੁੰਦੀ ਹੈ। ਹਰ ਰੋਜ ਫ਼ਿੱਕੇ ਦੁੱਧ ਨਾਲ ਬਾਸੀ ਰੋਟੀ ਦਾ ਸੇਵਨ ਕਰਨੀ ਚਾਹੀਦੀ ਹੈ। ਇਸ ਨਾਲ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ।
ਪੇਟ ਲਈ ਫ਼ਾਇਦੇਮੰਦ: ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਲਈ ਬਾਸੀ ਰੋਟੀ ਔਸ਼ਧੀ ਦੇ ਬਰਾਬਰ ਹੁੰਦੀ ਹੈ। ਸਵੇਰ ਦੇ ਸਮੇਂ ਠੰਡੇ ਦੁੱਧ ਨਾਲ ਬਾਸੀ ਰੋਟੀ ਦੀ ਵਰਤੋਂ ਕਰੋ। ਇਸ ਨਾਲ ਕਬਜ਼, ਐਸੀਡਿਟੀ, ਪੇਟ ‘ਚ ਜਲਣ, ਆਦਿ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਪਾਚਨ ਸ਼ਕਤੀ ਠੀਕ ਹੁੰਦੀ ਹੈ।
ਬਲੱਡ ਪ੍ਰੈਸ਼ਰ: ਠੰਡੇ ਦੁੱਧ ‘ਚ ਬਾਸੀ ਰੋਟੀ ਨੂੰ ਭਿਓਂ ਕੇ 10 ਮਿੰਟ ਲਈ ਛੱਡ ਦਿਓ। ਸਵੇਰ ਦੇ ਨਾਸ਼ਤੇ ‘ਚ ਇਸ ਨੂੰ ਖਾਓ। ਆਪਣੀ ਪਸੰਦ ਨਾਲ ਸੁਆਦ ਲਈ ਇਸ ‘ਚ ਖੰਡ ਵੀ ਮਿਲਾ ਸਕਦੇ ਹੋ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਹੁੰਦੀ ਹੈ। ਰੋਜ਼ਾਨਾ ਸਵੇਰੇ ਠੰਡੇ ਦੁੱਧ ਨਾਲ ਦੋ ਬਹੀਆਂ ਰੋਟੀਆਂ ਖਾਣ ਨਾਲ ਬਲੱਡ ਪ੍ਰੈਸ਼ਰ ਨੌਰਮਲ ਰਹਿੰਦਾ ਹੈ। ਗਰਮੀ ਦੇ ਮੌਸਮ ‘ਚ ਇਸ ਦੀ ਵਰਤੋਂ ਕਰਨ ਨਾਲ ਸ਼ਰੀਰ ਦਾ ਤਾਪਮਾਨ ਨੌਰਮਲ ਰਹਿੰਦਾ ਹੈ।
ਤਨਾਅ: ਜੇ ਤੁਹਾਡਾ ਪੇਟ ਖ਼ਰਾਬ ਰਹਿੰਦਾ ਹੈ ਜਿਸ ਦੀ ਵਜ੍ਹਾ ਨਾਲ ਤੁਹਾਨੂੰ ਅਕਸਰ ਤਨਾਅ ਰਹਿੰਦਾ ਹੈ ਤਾਂ ਦੁੱਧ ਦੇ ਨਾਲ ਬਾਸੀ ਰੋਟੀ ਖਾਓ। ਅਜਿਹਾ ਕਰਨ ਨਾਲ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ।
ਚੰਗੀ ਸਿਹਤ ਲਈ: ਬਾਸੀ ਰੋਟੀ ਨੂੰ ਦੁੱਧ ‘ਚ ਪਾ ਕੇ ਖਾਣ ਨਾਲ ਸਿਹਤ ‘ਤੇ ਚੰਗਾ ਪ੍ਰਭਾਵ ਪੈਂਦਾ ਹੈ। ਇਸ ਤੋਂ ਇਲਾਵਾ ਕਈ ਬੀਮਾਰੀਆਂ ਤੋਂ ਨਿਜਾਤ ਪਾਉਣ ਲਈ ਕਣਕ ਦੀ ਬਾਸੀ ਰੋਟੀ ਦੀ ਵਰਤੋਂ ਕਰਨਾ ਫ਼ਾਇਦੇਮੰਦ ਹੁੰਦਾ ਹੈ।
ਸੂਰਜਵੰਸ਼ੀ