ਸੰਗਰੂਰ – ਆਪ ਆਗੂ ਭਗਵੰਤ ਮਾਨ ਦੀਵਾਲੀ ਮੌਕੇ ਅੱਜ ਸੰਗਰੂਰ ਦੇ ਸਰਕਾਰੀ ਹਸਪਤਾਲ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ‘ਸਪੈਸ਼ਲ’ ਗਰੀਬ ਬੱਚਿਆਂ ਤੋਂ ਤੋਹਫੇ ਤੇ ਦੀਵੇ ਖਰੀਦੇ। ਇਸ ਦੌਰਾਨ ਉਨ੍ਹਾਂ ਨੇ ਸਪੈਸ਼ਲ ਬੱਚਿਆਂ ਕੋਲੋਂ ਕਰੀਬ 3000 ਹਜ਼ਾਰ ਦੇ ਦੀਵੇ ਖਰੀਦੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਅੰਮ੍ਰਿਤਸਰ ‘ਚ ਵਾਪਰੇ ਭਿਆਨਕ ਰੇਲ ਹਾਦਸੇ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਰੇਲ ਹਾਦਸੇ ਦੇ ਮ੍ਰਿਤਕਾ ਦੀ ਯਾਦ ‘ਚ ਦੀਵੇ ਲਗਾਏ ਜਾਣਗੇ।