ਬੈਂਗਲੁਰੂ— ਐਂਬੀਡੇਂਟ ਗਰੁੱਪ ਤੋਂ ਰਿਸ਼ਵਤ ਲੈਣ ਦੇ ਦੋਸ਼ ‘ਚ ਭਾਜਪਾ ਨੇਤਾ ਜੀ. ਜਨਾਰਦਨ ਰੈੱਡੀ ਪੁੱਛਗਿੱਛ ਲਈ ਕ੍ਰਾਇਮ ਬ੍ਰਾਂਚ ਪਹੁੰਚੇ। ਇਸ ਤੋਂ ਪਹਿਲਾਂ ਖਦਾਨ ਵਪਾਰੀ ਭਾਜਪਾ ਨੇਤਾ ਫਰਾਰ ਚੱਲ ਰਹੇ ਸਨ। ਕੇਂਦਰੀ ਅਪਰਾਧ ਸ਼ਾਖਾ ਨੇ ਸ਼ੁੱਕਰਵਾਰ ਨੂੰ ਨੋਟਿਸ ਜਾਰੀ ਕਰ ਕਿਹਾ ਕਿ ਫਰਾਰ ਚੱਲ ਰਹੇ ਜੀ ਜਨਾਰਦਨ ਰੈੱਡੀ ਨੂੰ ਪੇਸ਼ ਹੋਣ ਲਈ 11 ਨਵੰਬਰ ਤਕ ਦਾ ਸਮਾਂ ਦਿੱਤਾ ਹੈ।
ਸੈਂਟਰਲ ਕ੍ਰਾਇਮ ਬ੍ਰਾਂਚ ਨੇ ਇਸ ਨੋਟਿਸ ਨੂੰ ਜਾਰੀ ਕਰਨ ਤੋਂ ਇਕ ਦਿਨ ਪਹਿਲਾਂ ਹੀ ਰੈੱਡੀ ਦੇ ਬੇੱਲਾਰੀ ਸਥਿਤ ਰਿਹਾਇਸ਼ ‘ਤੇ ਛਾਪਾ ਵੀ ਮਾਰਿਆ ਗਿਆ ਸੀ। ਕਥਿਤ ਤੌਰ ‘ਤੇ ਰੈੱਡੀ ‘ਤੇ ਇਕ ਪੋਂਜੀ ਯੋਜਨਾ ‘ਚ ਕਰੋੜਾਂ ਰੁਪਏ ਦੀ ਲੈਣ-ਦੇਣ ‘ਚ ਕਾਫੀ ਗਲਤੀਆਂ ਹਨ। ਸੀ. ਸੀ. ਬੀ. ਰੈੱਡੀ ਦੇ ਕਰੀਬੀਆਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ। ਰੈੱਡੀ ਦੇ ਸਹਿਯੋਗੀ ਅਲੀ ਖਾਨ ਨੇ ਐਂਬੀਡੇਂਟ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਦੇ ਸਈਅਦ ਅਹਿਮਦ ਫਰੀਦ ਨੂੰ ਈ. ਡੀ. ਦੀ ਜਾਂਚ ਤੋਂ ਬਚਾਉਣ ਲਈ ਕਥਿਤ ਤੌਰ ‘ਤੇ 20 ਕਰੋੜ ਰੁਪਏ ਦਾ ਸੌਦਾ ਕੀਤਾ ਸੀ। ਇਸ ਕੰਪਨੀ ‘ਤੇ ਵੀ ਪੋਂਜੀ ਯੋਜਨਾ ‘ਚ ਸ਼ਾਮਲ ਹੋਣ ਦਾ ਦੋਸ਼ ਹੈ।