ਹੈਲਦੀ ਰਹਿਣ ਲਈ ਤਾਜ਼ੇ ਫ਼ਲ ਅਤੇ ਸਬਜ਼ੀਆਂ ਦੀ ਵਰਤੋਂ ਫ਼ਾਇਦੇਮੰਦ ਹੁੰਦੀ ਹੈ। ਇਸ ਦੇ ਨਾਲ ਹੀ ਇਨ੍ਹਾਂ ਦੀ ਵਰਤੋਂ ਨਾਲ ਸ਼ਰੀਰ ਕੈਂਸਰ ਵਰਗੀਆਂ ਖ਼ਤਰਨਾਕ ਬੀਮਾਰੀਆਂ ਦੀ ਚਪੇਟ ‘ਚ ਵੀ ਨਹੀਂ ਆਉਂਦਾ। ਹਾਲ ਹੀ ‘ਚ ਹੋਈ ਇੱਕ ਰੀਸਰਚ ਵਿੱਚ ਇਹ ਗੱਲ ਸਾਹਮਣੇ ਆਈ ਹੈ।
ਸ਼ੋਧ ਮੁਤਾਬਿਕ, ਫ਼ਲ-ਸਬਜ਼ੀਆਂ ਦੀ ਵਰਤੋਂ ਕਰਨ ਵਾਲਿਆਂ ‘ਚ ਬਲੈਡਰ ਕੈਂਸਰ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਸੰਯੁਕਤ ਰਾਜ ਅਮਰੀਕਾ ‘ਚ ਸ਼ੋਧਕਰਤਾ ਨੇ ਪਾਇਆ ਕਿ ਜੋ ਔਰਤਾਂ ਫ਼ਲ ਅਤੇ ਸਬਜ਼ੀਆਂ ਦੀ ਜ਼ਿਆਦਾ ਵਰਤੋਂ ਕਰਦੀਆਂ ਹਨ ਉਨ੍ਹਾਂ ਨੂੰ ਬਲੈਡਰ ਦਾ ਕੈਂਸਰ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ।
ਇਸ ਵਿੱਚ ਬਲੈਡਰ ਕੈਂਸਰ ਨਾਲ ਪੀੜਤ 152 ਔਰਤਾਂ ਅਤੇ 429 ਮਰਦਾਂ ਦਾ ਸਰਵੇਖਣ ਕੀਤਾ ਗਿਆ।
ਵਾਇਟਾਮਿਨਜ਼ ਨਾਲ ਘੱਟ ਹੁੰਦਾ ਹੈ ਬਲੈਡਰ ਕੈਂਸਰ ਦਾ ਖ਼ਤਰਾ
ਸ਼ੋਧ ‘ਚ ਬਲੈਡਰ ਕੈਂਸਰ ਪੀੜਤ ਔਰਤਾਂ ਨੂੰ ਇਹ ਸੁਝਾਅ ਦਿੱਤਾ ਗਿਆ ਹੈ ਕਿ ਇਸ ਦਾ ਜੋਖ਼ਿਮ ਘੱਟ ਕਰਨ ਲਈ ਉਹ ਆਪਣੀ ਡਾਇਟ ‘ਚ ਵਾਇਟਾਮਿਨ ਏ, ਸੀ ਅਤੇ ਈ ਨੂੰ ਸ਼ਾਮਿਲ ਕਰਨ। ਹਾਲਾਂਕਿ ਇਸ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਕਿ ਮਰਦਾਂ ‘ਚ ਬਲੈਡਰ ਕੈਂਸਰ ਹੋਣ ਅਤੇ ਉਨ੍ਹਾਂ ਵਲੋਂ ਫ਼ਲ-ਸਬਜ਼ੀਆਂ ਦੀ ਵਰਤੋਂ ਦਰਮਿਆਨ ਕੋਈ ਸੰਬੰਧ ਨਹੀਂ।