ਕਿਹਾ, ਮੈਂ ਆਪਣੇ ਸਟੈਂਡ ‘ਤੇ ਹਾਂ ਕਾਇਮ
ਚੰਡੀਗੜ੍ਹ: ਲੰਘੇ ਕੱਲ੍ਹ ਜ਼ੀ ਨਿਊਜ਼ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਨਾਂ ‘ਤੇ 100 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ ਸੀ। ਇਸ ਤੋਂ ਬਾਅਦ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਜ਼ੀ ਨਿਊਜ਼ ਵੱਲੋਂ ਕਿਸੇ ਕਿਸਮ ਦਾ ਮਾਣਹਾਨੀ ਦਾ ਨੋਟਿਸ ਨਹੀਂ ਮਿਲਿਆ ਹੈ। ਮਜੀਠੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਨਾ ਕਿਸੇ ਅਜਿਹੇ ਨੋਟਿਸ ਦੀ ਜਾਣਕਾਰੀ ਹੈ, ਪਰ ਉਹ ਆਪਣੇ ਸਟੈਂਡ ‘ਤੇ ਪੂਰੀ ਤਰ੍ਹਾਂ ਕਾਇਮ ਹਨ। ਚੇਤੇ ਰਹੇ ਕਿ ਬਿਕਰਮ ਮਜੀਠੀਆ ਨੇ ਜਨਤਕ ਤੌਰ ‘ਤੇ ਆਖਿਆ ਸੀ ਕਿ ਚੋਣਾਂ ਦੌਰਾਨ ਜੀ ਪੰਜਾਬੀ ਦੇ ਸੰਪਾਦਕ ਨੇ ਸਾਡੇ ਕੋਲੋਂ 20 ਕਰੋੜ ਰੁਪਏ ਦੀ ਮੰਗ ਕੀਤੀ ਸੀ। ਇਸ ਨੂੰ ਨਕਾਰਦਿਆਂ ਜੀ ਨਿਊਜ਼ ਨੇ ਹੁਣ ਮਜੀਠੀਆ ਦੇ ਨਾਂ ‘ਤੇ 100 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ ਹੈ।