ਪਟਿਆਲਾ —ਆਪਣੀਆਂ ਮੰਗਾਂ ਨੂੰ ਲੈ ਕੇ ਆਪਣੇ ਤਹਿਸ਼ੁਦਾ ਪ੍ਰੋਗਰਾਮ ਦੇ ਮੁਤਾਬਕ ਸਾਂਝਾ ਅਧਿਆਪਕ ਮੋਰਚਾ ਦੇ ਹਜ਼ਾਰਾਂ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਨਿਵਾਸ ਵੱਲ ਰੋਸ ਕਰਨ ਲਈ ਪਟਿਆਲਾ ਪਹੁੰਚ ਗਏ ਹਨ, ਜਿੱਥੇ ਪਹਿਲਾਂ ਹੀ ਭਾਰੀ ਸੰਖਿਆ ‘ਚ ਤਾਇਨਾਤ ਪੁਲਸ ਫੋਰਸ ਨੇ ਅਧਿਆਪਕਾਂ ਨੂੰ ਸੰਗਰੂਰ ਰੋਡ ਅਤੇ ਸਰਹੰਦ ਰੋਡ ਦੋਵਾਂ ਪਾਸੇ ਘੇਰ ਲਿਆ ਅਤੇ ਭਾਗਸੋਂ ਰੋਡ ‘ਚ ਸਥਿਤ ਪਿੰਡ ਜੱਸੋਵਾਲ, ਜਿੱਥੇ ਪਹਿਲਾਂ ਅਧਿਆਪਕਾਂ ਨੇ ਰੋਸ ਰੈਲੀ ਕੀਤੀ ਸੀ, ਉੱਥੇ ਹੀ ਇਕੱਠਾ ਕਰ ਦਿੱਤਾ। ਫਿਲਹਾਲ ਅਧਿਆਪਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਨਿਊ ਮੋਤੀ ਮਹਿਲ ਵੱਲ ਰੋਸ ਮਾਰਚ ਕਰਨ ‘ਤੇ ਅੜੇ ਹੋਏ ਹਨ ਅਤੇ ਪੁਲਸ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦੇ ਰਹੀ। ਅਧਿਆਪਕਾਂ ਦੇ ਰੋਸ ਨੂੰ ਲੈ ਕੇ ਪੁਲਸ ਨੇ ਸ਼ਹਿਰ ਦੇ ਸਾਰੇ ਆਉਣ-ਜਾਣ ਵਾਲੇ ਰਸਤੇ ਨੂੰ ਸੀਲ ਕਰ ਦਿੱਤਾ ਹੈ।