ਨਵੀਂ ਦਿੱਲੀ— ਰਾਜਧਾਨੀ ਦਿੱਲੀ ਦੇ ਅਲੀਨਗਰ ਨੇੜੇ ਯਮੁਨਾ ਨਦੀ ‘ਚ 4 ਲੋਕਾਂ ਦੇ ਡੁੱਬਣ ਦੀ ਖਬਰ ਹੈ। ਨਦੀ ‘ਚੋਂ 2 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ। ਅਜੇ 2 ਦੀ ਤਲਾਸ਼ ਕੀਤੀ ਜਾ ਰਹੀ ਹੈ।
ਬਾਰਿਸ਼ ਕਾਰਨ ਯਮੁਨਾ ਦਾ ਜਲ ਪੱਧਰ ਵਧਿਆ ਹੋਇਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀ ਕੋਲ ਨਾ ਜਾਣ ਦੀ ਸਲਾਹ ਦਿੱਤੀ ਸੀ। ਯਮੁਨਾ ‘ਚ ਪਾਣੀ ਜ਼ਿਆਦਾ ਹੋਣ ਕਾਰਨ ਖਾਦਰ ਖੇਤਰ ‘ਚ ਪਾਣੀ ਭਰ ਗਿਆ ਸੀ। 31 ਜੁਲਾਈ ਨੂੰ ਹੜ੍ਹ ਦੇ ਪਾਣੀ ‘ਚ ਨਹਾਉਣ ਦੌਰਾਨ ਦੋ ਮਾਸੂਮ ਸਮੇਤ ਕੁੱਲ ਤਿੰਨ ਲੋਕ ਡੁੱਬ ਗਏ ਸਨ। ਰਾਜਘਾਟ ਨੇੜੇ 7 ਸਾਲ ਦੇ ਮਾਸੂਮ ਰਾਜਾ ਨੂੰ ਕਿਸੇ ਤਰ੍ਹਾਂ ਲੋਕਾਂ ਨੇ ਕੱਢ ਕੇ ਹਸਪਤਾਲ ਪਹੁੰਚਾਇਆ ਸੀ ਪਰ 11 ਸਾਲ ਦੀ ਆਸ਼ਾ ਦੀ ਪਾਣੀ ‘ਚ ਡੁੱਬਣ ਨਾਲ ਮੌਤ ਹੋ ਗਈ ਸੀ।