ਚੰਡੀਗਡ਼੍ਹ, – ਹਰਿਆਣਾ ਸਰਕਾਰ ਨੇ ਸੂਬੇ ਦੇ 7 ਸਰਕਾਰੀ ਯੂਨੀਵਰਸਿਟੀਆਂ, ਸਰਕਾਰੀ ਕਾਲਜਾਂ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਟੀਚਿੰਗ ਅਤੇ ਨਾਨ-ਟੀਚਿੰਗ ਕਰਮਚਾਰੀਆਂ ਨੂੰ 1 ਜਨਵਰੀ 2016 ਤੋਂ 7ਵੇਂ ਤਨਖਾਹ ਕਮਿਸ਼ਨ ਦੀ ਸਿਫ਼ਾਰਿਸ਼ਾਂ ਅਨੁਸਾਰ ਵੇਤਨਮਾਨ ਦੇਣ ਦੀ ਮੰਜੂਰੀ ਪ੍ਰਦਾਨ ਕੀਤੀ ਹੈ׀ ਇਸ ਨਾਲ ਸਰਕਾਰੀ ਖਜਾਨੇ ’ਤੇ 230.6 ਕਰੋਡ਼ ਸਾਲਾਨਾ ਦਾ ਵਾਧੂ ਭਾਰ ਪਵੇਗਾ׀
ਹਰਿਆਣਾ ਦੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਅੱਜ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੌਜੂਦਾ ਵਿਚ ਤਨਖਾਹ ਵਾਧੇ ਨਾਲ ਸੂਬੇ ਦੇ ਵੱਖ-ਵੱਖ ਕਾਲਜਾਂ ਅਤੇ ਯੂਟੀਵਰਸਿਟੀਆਂ ਵਿਚ 2853 ਅਹੁਦਿਆਂ ’ਤੇ ਕੰਮ ਕਰ ਰਹੇ ਟੀਚਿੰਗ ਅਤੇ ਨਾਨ-ਟੀਚਿੰਗ ਅਮਲੇ ਨੂੰ ਲਾਭ ਹੋਵੇਗਾ׀
ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਦਸਿਆ ਕਿ ਸੱਤਵਾਂ ਵੇਤਨਮਾਨ ਲਾਗੂ ਹੋ ਜਾਣ ਦੇ ਬਾਅਦ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਸਿਸਟੈਂਟ ਪੋ੍ਰਫ਼ੈਸਰਾਂ ਨੂੰ 57,700 ਰੁਪਏ ਤੋਂ ਲੈ ਕੇ 79,800 ਰੁਪਏ, ਐਸੋਸਿਏਟ ਪੋ੍ਰਫ਼ੈਸਰਾਂ ਨੂੰ 1,31,400 ਰੁਪਏ ਅਤੇ ਪੋ੍ਰਫ਼ੈਸਰਾਂ ਨੂੰ 1,44,200 ਰੁਪਏ ਤੋਂ ਲੈ ਕੇ 1,82,200 ਰੁਪਏ ਵੇਤਨਮਾਨ ਮਿਲੇਗਾ, ਜਦੋਂ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਸਿਸਟੈਂਟ ਲਾਇਬ੍ਰੇਰੀਅਨ ਨੂੰ 57,700 ਰੁਪਏ ਤੋਂ ਲੈ ਕੇ 68,900 ਰੁਪਏ, ਡਿਪਟੀ ਲਾਇਬ੍ਰੇਰੀਅਨ ਨੂੰ 79,800 ਰੁਪਏ ਤੋਂ ਲੈ ਕੇ 1,31,400 ਰੁਪਏ ਅਤੇ ਲਾਇਬ੍ਰੇਰੀਅਨ ਨੂੰ 1,44,200 ਰੁਪਏ ਵੇਤਨ ਮਿਲੇਗਾ׀
ਉਨ੍ਹਾਂ ਨੇ ਦਸਿਆ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਫ਼ਿਜੀਕਲ ਐਜੂਕੇਸ਼ਨ ਅਤੇ ਸਪੋਰਟਸ ਵਿਭਾਗਾਂ ਦੇ ਅਸਿਸਟੈਂਟ ਡਾਇਰੈਕਟਰ ਨੂੰ 57,700 ਰੁਪਏ ਤੋਂ ਲੈ ਕੇ 68,900 ਰੁਪਏ, ਡਿਪਟੀ ਡਾਇਰੈਕਟਰ ਨੂੰ 79,800 ਰੁਪਏ ਤੋਂ ਲੈ ਕੇ 1,31,400 ਰੁਪਏ ਅਤੇ ਡਾਇਰੈਕਟਰ ਨੂੰ 1,44,200 ਰੁਪਏ ਵੇਤਨਮਾਨ ਮਿਲੇਗਾ׀
ਖਜਾਨਾ ਮੰਤਰੀ ਨੇ ਦਸਿਆ ਕਿ ਹੁਣ ਯੂਟੀਵਰਸਿਟੀਆਂ ਦੇ ਰਜਿਸਟ੍ਰਾਰ ਅਤੇ ਪ੍ਰੀਖਿਆ ਕੰਟਰੋਲਰ ਨੂੰ 1,44,200 ਰੁਪਏ, ਸਬ ਰਜਿਸਟ੍ਰਾਰ ਅਤੇ ਸਬ ਪ੍ਰੀਖਿਆ ਕੰਟਰੋਲਰ ਨੂੰ 79,800 ਰੁਪਏ ਅਤੇ ਅਸਿਸਟੈਂਟ ਰਜਿਸਟ੍ਰਾਰ ਅਤੇ ਅਸਿਸਟੈਂਟ ਪ੍ਰੀਖਿਆ ਕੰਟਰੋਲਰ ਨੂੰ 56,100 ਰੁਪਏ ਦਾ ਵੇਤਨਮਾਨ ਮਿਲੇਗਾ׀ ਉਨ੍ਹਾਂ ਨੇ ਦਸਿਆ ਕਿ ਹੁਣ ਪ੍ਰੋ ਵਾਇਸ ਚਾਂਸਲਰ ਅਤੇ ਚਾਂਸਲਰ ਨੂੰ ਵੀ 7ਵੇਂ ਤਨਖਾਹ ਕਮਿਸ਼ਨ ਦੇ ਅਨੁਸਾਰ ਵੇਤਨਮਾਨ ਮਿਲੇਗਾ׀
ਕੈਪਟਨ ਅਭਿਮਨਿਊ ਨੇ ਦਸਿਆ ਕਿ ਹਰਿਆਣਾ ਦੇ ਸਰਕਾਰੀ ਕਾਲਜਾਂ ਵਿਚ 1990, ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਵਿਚ 2956, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਵਿਚ 332, ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ, ਰੋਹਤਕ ਵਿਚ 287, ਚੌਧਰੀ ਦੇਵੀਲਾਲ ਯੂਟੀਵਰਸਿਟੀ, ਸਿਰਸਾ ਵਿਚ 64, ਚੌਧਰੀ ਬੰਸੀਲਾਲ ਯੂਨੀਵਰਸਿਟੀ , ਭਿਵਾਨੀ ਵਿਚ 12, ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ, ਜੀਂਦ ਵਿਚ 18, ਭਗਤ ਫ਼ੂਲ ਸਿੰਘ ਮਹਿਲਾ ਯੂਟੀਵਰਸਿਟੀ, ਖਾਨਪੁਰ ਕਲਾਂ, ਸੋਨੀਪਤ ਵਿਚ 116 ਅਤੇ ਇੰਦਰਾ ਗਾਂਧੀ ਯੂਨੀਵਰਸਿਟੀ, ਰਿਵਾਡ਼ੀ ਵਿਚ 34 ਅਹੁਦਿਆਂ ’ਤੇ ਕੰਮ ਕਰ ਰਹੇ ਟੀਚਿੰਗ ਅਤੇ ਨਾਨ-ਟੀਚਿੰਗ ਨੂੰ ਤਨਖਾਹ ਵਾਧੇ ਦਾ ਲਾਭ ਮਿਲੇਗਾ