ਨਵੀਂ ਦਿੱਲੀ— ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨਮੰੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਅੱਜ ਅਨੁਰੋਧ ਕੀਤਾ ਕਿ ਕੇਰਲ ‘ਚ ਬਾਰਿਸ਼, ਹੜ੍ਹ ਅਤੇ ਭੂਚਾਲ ਕਾਰਨ ਜਾਨੀ-ਮਾਲੀ ਨੁਕਸਾਨ ਨੂੰ ਦੇਖਦੇ ਹੋਏ ਹੜ੍ਹ ਪੀੜਤਾਂ ਨੂੰ ਕੇਂਦਰ ਵਲੋਂ ਹਰ ਸੰਭਵ ਸਹਿਯੋਗ ਪ੍ਰਦਾਨ ਕੀਤਾ ਜਾਵੇ। ਰਾਹੁਲ ਨੇ ਪ੍ਰਧਾਨਮੰਤਰੀ ਨੂੰ ਲਿਖਿਆ ਕਿ ਕੇਰਲ ‘ਚ ਬਾਰਿਸ਼ ਅਤੇ ਵੱਡੇ ਪੈਮਾਨੇ ‘ਤੇ ਹੜ੍ਹ ਕਾਰਨ ਪੂਰੇ ਰਾਜ ‘ਚ ਵੱਡੀ ਤਬਾਹੀ ਹੋਈ ਹੈ। ਪਿਛਲੇ ਮਹੀਨੇ 150 ਲੋਕ ਮਾਰੇ ਗÎਏ ਹਨ ਜਿਨ੍ਹਾਂ ‘ਚੋਂ 25 ਲੋਕ ਇਕ ਹੀ ਘਟਨਾ ‘ਚ ਮਾਰੇ ਗਏ ਹਨ। ਇਡੁੱਕੀ, ਵਯਨਾਡ, ਕੋੱਟਯਾਮ, ਅਲਾਪੁਝਾ, ਏਰਨਾਕੁਲਮ ਅਤੇ ਕੋਜ਼ੀਕੋਡ ‘ਚ ਬਹੁਤ ਨੁਕਸਾਨ ਹੋਇਆ ਹੈ।
ਕੇਰਲਾ ਨੂੰ ਦਿੱਤਾ ਜਾਵੇ ਹਰ ਸੰਭਵ ਸਹਿਯੋਗ
ਉਨ੍ਹਾਂ ਨੇ ਲਿਖਿਆ ਕਿ ਰਾਜ ਸਰਕਾਰ ਨੂੰ ਮਜ਼ਬੂਰਨ 24 ਬੰਨ੍ਹਾਂ ਦੇ ਫਾਟਕ ਖੋਲ੍ਹਣੇ ਪਏ ਹਨ, ਜਿਸ ਨਾਲ ਹੇਠਲੇ ਇਲਾਕੇ ਜਲ ਥੱਲ ਹੋ ਗਏ ਹਨ। ਸੂਬੇ ‘ਚ ਸੜਕਾਂ ਅਤੇ ਬਿਜਲੀ ਲਾਈਨਾਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈਆਂ ਹਨ। ਕਾਂਗਰਸ ਨੇਤਾ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਸੰਕਟ ਨਾਲ ਜੂਝ ਰਹੇ ਕੇਰਲਾ ਦੇ ਲੋਕਾਂ ਨੂੰ ਕੇਂਦਰ ਵਲੋਂ ਬਣਦੀ ਸਹਾਇਤਾ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਰਾਜ ਸਰਕਾਰ ਨੂੰ ਧਨ ਮੁਹਇਆ ਕਰਵਾਉਣ ਜਿਸ ਨਾਲ ਰਾਹਤ, ਬਚਾਅ ਅਤੇ ਮੁੜ ਵਸੇਬੇ ਦਾ ਕਾਰਜ ਤੇਜ਼ੀ ਨਾਲ ਕੀਤਾ ਜਾ ਸਕੇ।