ਨਵੀਂ ਦਿੱਲੀ— ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕੁੱਟਮਾਰ ਦੇ ਮਾਮਲੇ ‘ਚ ਦਿੱਲੀ ਪੁਲਸ ਨੇ ਅੱਜ ਪਟਿਆਲਾ ਹਾਊਸ ਕੋਰਟ ‘ਚ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਸ ਚਾਰਜਸ਼ੀਟ ‘ਚ ਦਿੱਲੀ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ-ਮੁੱਖਮੰਤਰੀ ਮਨੀਸ਼ ਸਿਸੋਦੀਆ ਨੂੰ ਦੋਸ਼ੀ ਬਣਾਇਆ ਗਿਆ ਹੈ। ਕੇਜਰੀਵਾਲ ਅਤੇ ਸਿਸੋਦੀਆ ਦੇ ਇਲਾਵਾ ਇਸ ‘ਚ ਆਪ ਦੇ ਹੋਰ ਵਿਧਾਇਕਾਂ ਦੇ ਨਾਂ ਵੀ ਸ਼ਾਮਲ ਹਨ।

19 ਫਰਵਰੀ ਰਾਤੀ ਅੰਸ਼ੂ ਪ੍ਰਕਾਸ਼ ਸੀ.ਐੱਮ ਘਰ ‘ਤੇ ਬੈਠਕ ‘ਚ ਸ਼ਾਮਲ ਹੋਣ ਆਏ ਸਨ। ਉਦੋਂ ਕਿਸੇ ਗੱਲ ਨੂੰ ਲੈ ਕੇ ਆਪ ਵਿਧਾਇਕਾਂ ਨੇ ਮੁੱਖ ਸਕੱਤਰ ‘ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਨ੍ਹਾਂ ਨੂੰ ਸੱਟ ਵੀ ਲੱਗੀ ਸੀ। ਆਪ ਦੇ ਸਾਬਕਾ ਵਿਧਾਇਕ ਸੰਜੀਵ ਝਾ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਗਲਤ ਦੱਸਿਆ ਸੀ ਅਤੇ ਕਿਹਾ ਕਿ ਤਿੰਨ ਮਿੰਟ ਦੀ ਮੀਟਿੰਗ ‘ਚ ਕਿਸ ਤਰ੍ਹਾਂ ਉਨ੍ਹਾਂ ‘ਤੇ ਹਮਲਾ ਹੋ ਸਕਦਾ ਹੈ। ਝਾ ਨੇ ਕਿਹਾ ਸੀ ਕਿ ਰਾਸ਼ਨ ਦੇ ਮਸਲੇ ‘ਤੇ ਚਰਚਾ ਹੋ ਰਹੀ ਸੀ ਪਰ ਅੰਸ਼ੂ ਪ੍ਰਕਾਸ਼ ਨੇ ਮੀਟਿੰਗ ਦੌਰਾਨ ਕਿਹਾ ਸੀ ਕਿ ਉਨ੍ਹਾਂ ਦੇ ਪ੍ਰਤੀ ਜਵਾਬਦੇਹ ਨਹੀਂ ਹੈ।

ਦਿੱਲੀ ਪੁਲਸ ਨੇ ਇਸ ਮਾਮਲੇ ‘ਚ ਆਪ ਵਿਧਾਇਕਾਂ ਨੂੰ ਹਿਰਾਸਤ ‘ਚ ਵੀ ਲਿਆ ਸੀ। ਜਾਂਚ ‘ਚ ਪੁਲਸ ਨੇ ਦੱਸਿਆ ਕਿ ਜਿਸ ਦਿਨ ਮੀਟਿੰਗ ਹੋਈ ਉਦੋਂ ਸੀ.ਸੀ.ਟੀ.ਵੀ. ਕੈਮਰਾ ਸਮੇਂ ਤੋਂ ਪਿੱਛੇ ਪਾਇਆ ਗਿਆ। ਮੁੱਖ ਸਕੱਤਰ ‘ਤੇ ਹਮਲੇ ਦੇ ਬਾਅਦ ਦਿੱਲੀ ਦੇ ਅਫਸਰ ਕਈ ਦਿਨਾਂ ਤੱਕ ਹੜਤਾਲ ‘ਤੇ ਚਲੇ ਗਏ ਸਨ। ਕਾਫੀ ਸਮੇਂ ਦੇ ਬਾਅਦ ਆਪਸੀ ਸਹਿਮਤੀ ਦੇ ਬਾਅਦ ਅਧਿਕਾਰੀ ਵਾਪਸ ਕੰਮ ‘ਤੇ ਆਏ ਸਨ।