ਸ਼੍ਰੀਨਗਰ : ਜੰਮੂ-ਕਸ਼ਮੀਕ ਦੇ ਤੋਸ਼ਾ ਮੈਦਾਨ ਇਲਾਕੇ ਵਿਚ ਐਤਵਾਰ ਨੂੰ ਰਹੱਸਮਈ ਧਮਾਕਾ ਹੋਇਆ। ਇਸ ਧਮਾਕੇ ਵਿਚ 3 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਸ਼੍ਰੀਨਗਰ ਭੇਜ ਦਿੱਤਾ ਗਿਆ ਹੈ। ਤੋਸ਼ਾ ਮੈਦਾਨ ਇਲਾਕਾ ਸਾਲ 2014 ਤੱਕ ਫੌਜ ਦਾ ਫਾਇਰਿੰਗ ਰੇਂਜ ਰਿਹਾ ਹੈ। ਅਜਿਹੇ ਵਿਚ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਸ਼ਾਇਦ ਕੁਝ ਵਿਸਫੋਟਕ ਉਪਕਰਣ ਬੰਦ ਕੀਤੇ ਗਏ ਹੋਣ, ਜਿਸ ਕਾਰਨ ਇਹ ਧਮਾਕਾ ਹੋਇਆ ਹੈ। ਫਿਲਹਾਲ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਇਹ ਕੋਈ ਅੱਤਵਾਦੀ ਵਾਰਦਾਤ ਨਾ ਹੋਵੇ। ਇੱਥੇ ਦੱਸ ਦਈਏ ਕਿ ਐਤਵਾਰ ਸਵੇਰ ਤੋਂ ਹੀ ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਸਥਿਤ ਬਟਮਾਲੂ ਇਲਾਕੇ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਜਾਰੀ ਹੈ।