ਕਲਕੱਤਾ— ਭਾਰਤੀ ਜਨਤਾ ਪਾਰਟੀ ਅਗਲੇ ਸਾਲ 2019 ‘ਚ ਹੋਣ ਵਾਲੇ ਲੋਕਸਭਾ ਚੋਣਾਂ ਤੋਂ ਪਹਿਲਾਂ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਸਾਰੇ ਰਾਜਾਂ ਨੂੰ ਅਜ਼ਮਾਉਣ ਦੀ ਕੋਸ਼ਿਸ਼ ‘ਚ ਵੱਖ-ਵੱਖ ਜਗ੍ਹਾ ਦਾ ਦੌਰਾ ਕਰ ਰਹੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਹੁਣ ਪੱਛਮੀ ਬੰਗਾਲ ‘ਚ ਇਕ ਰੈਲੀ ਕਰਕੇ ਧੁਰ ਵਿਰੋਧੀ ਮਮਤਾ ਬੈਨਰਜੀ ਦੇ ਗੜ੍ਹ ‘ਚ ਸੇਂਧ ਲਗਾਉਣ ਦੀ ਕੋਸ਼ਿਸ਼ ਕਰਨਗੇ। ਸ਼ਨੀਵਾਰ ਨੂੰ ਹੋਣ ਵਾਲੀ ਉਨ੍ਹਾਂ ਦੀ ਰੈਲੀ ਤੋਂ ਠੀਕ ਪਹਿਲਾਂ ਬੰਗਾਲ ‘ਚ ਭਾਜਪਾ ਦੇ ਖਿਲਾਫ ਪੋਸਟਬਾਜੀ ਸ਼ੁਰੂ ਹੋ ਗਈ ਹੈ।
ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਲਕੱਤਾ ਦੀ ਮੈਓ ਰੋਡ ‘ਤੇ ‘ਬੰਗਾਲ-ਵਿਰੋਧੀ ਭਾਜਪਾ ਵਾਪਸ ਲੈ ਜਾਓ’ ਦੇ ਪੋਸਟਰ ਦੇਖਣ ਨੂੰ ਮਿਲਦੇ। ਇਸ ਨਾਲ ਹੀ ਭਾਜਪਾ ਨੇ ਕੇਂਦਰੀ ਗ੍ਰਹਿਮੰਤਰੀ ਰਾਜਨਾਥ ਸਿੰਘ ਅਤੇ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਅਮਿਤ ਸ਼ਾਹ ਦੀ ਰੈਲੀ ‘ਚ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੀ ਮੰਗ ਕੀਤੀ ਹੈ।
ਦਰਅਸਲ, ਸ਼ਨੀਵਾਰ ਨੂੰ ਹੀ ਤ੍ਰਿਣਮੂਲ ਕਾਂਗਰਸ ਵੀ ਰਾਸ਼ਟਰੀ ਨਾਗਰਿਕਤਾ ਰਜਿਸਟਰ ਦੇ ਖਿਲਾਫ ਰੈਲੀ ਕਰਨ ਵਾਲੀ ਹੈ। ਭਾਜਪਾ ਨੇ ਦੋਸ਼ ਲਗਾਇਆ ਕਿ ਟੀ.ਐੱਮ.ਸੀ. ਨੇ ਉਨ੍ਹਾਂ ਦੇ ਕਾਰਜਕਰਤਾਵਾਂ ‘ਤੇ ਹਮਲਾ ਕਰਨ ਲਈ ਆਪਣੀ ਰੈਲੀਆਂ ਬੁਲਾਈਆਂ ਹਨ, ਜਿਸ ‘ਚ ਉਨ੍ਹਾਂ ਨੂੰ ਰੈਲੀ ‘ਚ ਆਉਣ ਤੋਂ ਰੋਕ ਸਕਣ। ਦੱਸਣਾ ਚਾਹੁੰਦੇ ਹਾਂ ਕਿ ਐੈੱਨ.ਆਰ.ਸੀ. ਦੇ ਵਿਰੋਧ ‘ਚ ਟੀ.ਐੈੱਮ.ਸੀ. ਸ਼ਨੀਵਾਰ ਨੂੰ ਕਲਕੱਤਾ ਨੂੰ ਛੱਡ ਕੇ ਪੂਰੇ ਰਾਜ ‘ਚ ਪ੍ਰਦਰਸ਼ਨ ਕਰੇਗੀ।