ਨਵੀਂ ਦਿੱਲੀ— ਅੱਜ ਰਾਜਸਭਾ ਦੇ ਉਪ ਚੇਅਰਮੈਨ ਦੀਆਂ ਚੋਣਾਂ ‘ਚ ਐੈੱਨ.ਡੀ.ਏ. ਵੱਲੋਂ ਜੇ.ਡੀ.ਯੂ. ਸੰਸਦ ਹਰਿਵੰਸ਼ ਉਮੀਦਵਾਰ ਚੁਣੇ ਗਏ ਹਨ ਤਾਂ ਕਾਂਗਸਸ ਨੇ ਬੀ.ਕੇ. ਹਰਿਪ੍ਰਸਾਦ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਰਾਜਸਭਾ ‘ਚ ਇਹ ਲੜਾਈ ਐੈੱਨ.ਡੀ.ਏ. ਬਨਾਮ ਕਾਂਗਰਸ ਦੀ ਹੈ।
ਦੱਸਣਾ ਚਾਹੁੰਦੇ ਹਾਂ ਕਿ ਹਰਿਵੰਸ਼ ਨਾਰਾਇਣ ਸਿੰਘ ਨੇ 125 ਵੋਟਾਂ ਨਾਲ ਜਿੱਤ ਹਾਸਲ ਕਰਕੇ ਕਾਂਗਰਸ ਦੇ ਬੀ.ਕੇ. ਹਰਿਪ੍ਰਸਾਦ ਨੂੰ ਹਰਾਇਆ ਹੈ। ਹਰਿਵੰਸ਼ ਦੀ ਤਾਰੀਫ ਕਰਦੇ ਹੋਏ ਪੀ.ਐੈੱਮ. ਮੋਦੀ ਨੇ ਕਿਹਾ- ਹਰਿਵੰਸ਼ ਜੀ ਕਾਲਮ ਦੇ ਵੱਡੇ ਧਨੀ ਹਨ। ਹਰਿਵੰਸ਼ ਜੀ ਚੰਦਰਸ਼ੇਖਰ ਜੀ ਦੇ ਚਹੇਤੇ ਸਨ। ਜਿਸ ਭੂਮੀ ਤੋਂ ਉਹ ਹਨ, ਆਜ਼ਾਦੀ ਦੀ ਲੜਾਈ ‘ਚ ਉਸ ਦੀ ਬਹੁਤ ਵੱਡੀ ਭੂਮਿਕਾ ਹੈ। ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਹਰਿਵੰਸ਼ ਨਾਰਾਇਣ ਸਿੰਘ ਨੂੰ ਵਧਾਈ ਦਿੱਤੀ ਹੈ।