ਬਦਲਦੇ ਲਾਈਫ਼ ਸਟਾਈਲ ਦੇ ਨਾਲ ਅੱਜ ਦੇ ਇਸ ਸਮੇਂ ‘ਚ ਹਰ ਕੋਈ ਕਿਸੇ ਨਾ ਕਿਸੇ ਬੀਮਾਰੀ ਨਾਲ ਪੀੜਤ ਹੈ। ਗ਼ਲਤ ਖਾਣ-ਪੀਣ ਕਾਰਨ ਲੋਕਾਂ ‘ਚ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ ਜਿਸ ਕਾਰਨ ਵੱਡਿਆਂ ਤੋਂ ਲੈ ਕੇ ਜਵਾਨਾਂ ‘ਚ ਵੀ ਹਾਰਟ ਅਟੈਕ ਦਾ ਖ਼ਤਰਾ ਵੱਧ ਰਿਹਾ ਹੈ। ਕੁੱਝ ਲੋਕ ਨੂੰ ਤਾਂ ਹਾਰਟ ਅਟੈਕ ਦੇ ਲੱਛਣ ਅਤੇ ਇਸ ਤੋਂ ਬਚਣ ਦੇ ਉਪਾਅ ਪਤਾ ਨਹੀਂ ਹੁੰਦੇ। ਜੇ ਇਸ ਦੇ ਲੱਛਣ ਅਤੇ ਹਾਰਟ ਅਟੈਕ ਦੇ ਖ਼ਤਰੇ ਤੋਂ ਬਚਣ ਦੇ ਉਪਾਅ ਪਤਾ ਹੋਵੇ ਤਾਂ ਇਸ ਦਾ ਖ਼ਤਰਾ ਕਾਫ਼ੀ ਹਦ ਤਕ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਹੈਲਦੀ ਡਾਈਟ ਅਤੇ ਕਸਰਤ ਦੇ ਜਰੀਏ ਵੀ ਤੁਸੀਂ ਦਿਲ ਦੀਆਂ ਬੀਮਾਰੀਆਂ ਅਤੇ ਹਾਰਟ ਅਟੈਕ ਦੇ ਖ਼ਤਰੇ ਤੋਂ ਵੀ ਬਚ ਸਕਦੇ ਹੋ। ਇਸ ਹਫ਼ਤੇ ਅਸੀਂ ਤੁਹਾਨੂੰ ਹਾਰਟ ਅਟੈਕ ਦੇ ਲੱਛਣਾਂ, ਕਾਰਨਾਂ ਅਤੇ ਇਸ ਤੋਂ ਬਚਣ ਲਈ ਕੁੱਝ ਘਰੇਲੂ ਉਪਾਵਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਇਸ ਖ਼ਤਰੇ ਨੂੰ 80 ਪ੍ਰਤੀਸ਼ਤ ਤਕ ਵੀ ਘੱਟ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ …
ਸਰਦੀਆਂ ‘ਚ ਵੱਧ ਜਾਂਦਾ ਹੈ ਹਾਰਟ ਅਟੈਕ ਦਾ ਖ਼ਤਰਾ
ਇੱਕ ਸੋਧ ਦੇ ਮੁਤਾਬਿਕ, ਸਰਦੀਆਂ ‘ਚ ਛੋਟੀਆਂ-ਮੋਟੀਆਂ ਸਮੱਸਿਆਵਾਂ ਦੇ ਨਾਲ-ਨਾਲ ਹਾਰਟ ਅਟੈਕ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਹਾਰਟ ਅਟੈਕ ਦੇ ਸਿਸਟਮ ਤਾਂ ਇੱਕ ਹੀ ਰਹਿੰਦੇ ਹਨ, ਪਰ ਸਰਦੀਆਂ ‘ਚ ਇਸ ਦੇ ਖ਼ਤਰਾ ਜ਼ਿਆਦਾ ਹੋ ਜਾਂਦਾ ਹੈ। ਸਰਦੀਆਂ ਦੀ ਸਰਦ ਹਵਾ ਦੇ ਕਾਰਨ ਸਾਹ ਲੈਣ ‘ਚ ਤਕਲੀਫ਼ ਅਤੇ ਖਾਣ-ਪੀਣ ‘ਚ ਕਮੀ ਆ ਜਾਂਦੀ ਹੈ ਜਿਸ ਕਾਰਨ ਹਾਰਟ ਅਟੈਕ ਹੋ ਸਕਦੈ।
ਹਾਰਟ ਅਟੈਕ ਦੇ ਲੱਛਣ: ਉਲਟੀ ਆਉਣਾ, ਛਾਤੀ ‘ਚ ਤੇਜ਼ ਦਰਦ ਹੋਣਾ, ਮੋਡੇ, ਗਰਦਨ ਅਤੇ ਪਿੱਠ ਦਰਦ, ਸਾਹ ਫ਼ੁੱਲਣਾ, ਚੱਕਰ ਆਉਣੇ, ਅਸ਼ਾਂਤ ਮਨ ਅਤੇ ਬੇਚੈਨੀ, ਆਦਿ, ਪਰ ਡਾਈਬਿਟੀਜ਼ ਦੇ ਮਰੀਜ਼ਾਂ ਵਿੱਚ ਕਦੇ-ਕਦੇ ਇਹ ਲੱਛਣ ਦਿਖਾਈ ਨਹੀਂ ਦਿੰਦੇ। ਇਸ ਤਰ੍ਹਾਂ ਦੇ ਮਰੀਜ਼ਾਂ ‘ਚ ਬਿਨਾਂ ਕਿਸੇ ਲੱਛਣ ਜਾਂ ਦਰਦ ਦੇ ਹਾਰਟ ਅਟੈਕ ਹੋ ਜਾਂਦਾ ਹੈ।
ਹਾਰਟ ਅਟੈਕ ਦੇ ਕਾਰਨ: ਮੋਟਾਪਾ, ਸ਼ੂਗਰ, ਹਾਈ ਕੋਲੈਸਟਰੋਲ, ਹਾਈ ਬਲੱਡ ਪ੍ਰੈਸ਼ਰ, ਜਨੈਟਿਕ ਪ੍ਰੌਬਲਮ, ਆਦਿ।
ਹਾਰਟ ਅਟੈਕ ਤੋਂ ਬਚਣ ਦੇ ਘਰੇਲੂ ਨੁਸਖੇ
ਲੌਕੀ ਦਾ ਜੂਸ – ਲੌਕੀ ਦੀ ਸਬਜ਼ੀ ਜਾਂ ਜੂਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਤੁਹਾਨੂੰ ਹਾਰਟ ਅਟੈਕ ਦੇ ਖ਼ਤਰਾ ਨਹੀਂ ਹੁੰਦਾ। ਇਸ ਤੋਂ ਇਲਾਵਾ ਇਸ ਨੂੰ ਕੱਚਾ ਖਾਣਾ ਦਿਲ ਲਈ ਬੇਹੱਦ ਫ਼ਾਇਦੇਮੰਦ ਹੁੰਦਾ ਹੈ।
ਪਿੱਪਲ ਦੇ ਪੱਤੇ – ਪਿੱਪਲ ਦੇ 10-12 ਪੱਤਿਆਂ ਨੂੰ ਸਾਫ਼ ਕਰ ਕੇ ਪਾਣੀ ‘ਚ ਉਬਾਲ ਲਓ। ਘੱਟ ਤੋਂ ਘੱਟ 15 ਦਿਨਾਂ ਤਕ ਇਸ ਨੂੰ ਪੀਣ ਨਾਲ ਹਾਰਟ ਬਲੌਕੇਜ ਦੀ ਸਮੱਸਿਆ ਖ਼ਤਮ ਹੋ ਜਾਂਦੀ ਹੈ ਅਤੇ ਹਾਰਟ ਅਟੈਕ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।
ਅੰਕੁਰਿਤ ਕਣਕ – ਕਣਕ ਨੂੰ 10 ਮਿੰਟ ਤਕ ਪਾਣੀ ‘ਚ ਉਬਾਲ ਕੇ ਅੰਕੁਰਿਤ ਕਰਨ ਲਈ ਕਿਸੇ ਕੱਪੜੇ ‘ਚ ਬੰਨ ਕੇ 1 ਇੰਚ ਲੰਬਾ ਹੋਣ ਦਿਓ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਹਾਰਟ ਅਟੈਕ ਦੀ ਸਮੱਸਿਆ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
ਗਾਜਰ – ਕੱਚੀ ਗਾਜਰ ਜਾਂ ਇਸ ਦੇ ਜੂਸ ਦੀ ਵਰਤੋਂ ਦਿਲ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਰੋਜ਼ਾਨਾ ਗਾਜਰ ਦਾ ਰਸ ਪੀਣ ਅਤੇ ਡਾਈਟ ‘ਚ ਹਰੀਆਂ ਸਬਜ਼ੀਆਂ ਸ਼ਾਮਲ ਕਰਨ ਨਾਲ ਤੁਸੀਂ ਹਾਰਟ ਅਟੈਕ ਤੋਂ ਬਚ ਸਕਦੇ ਹੋ।
ਅਦਰਕ ਦਾ ਰਸ – 1 ਕੱਪ ਅਦਰਕ ਦਾ ਰਸ, ਨਿੰਬੂ ਦਾ ਰਸ, ਲਸਣ ਅਤੇ ਐਪਲ ਸਾਈਡਰ ਵਿਨੇਗਰ (ਸਿਰਕੇ) ਨੂੰ ਗਰਮ ਕਰੋ। ਠੰਡਾ ਹੋਣ ‘ਤੇ ਇਸ ‘ਚ ਸ਼ਹਿਦ ਮਿਕਸ ਕਰ ਲਓ। ਰੋਜ਼ ਖ਼ਾਲੀ ਪੇਟ ਇਸ ਦੇ 3 ਚੱਮਚ ਪੀਣ ਨਾਲ ਹਾਰਟ ਬਲੌਕੇਜ ਦੀ ਸਮੱਸਿਆ ਖ਼ਤਮ ਹੋ ਜਾਂਦੀ ਹੈ।