ਨਵੀਂ ਦਿੱਲੀ – ਟੀਮ ਇੰਡੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਦਾਗ਼ੀ ਕ੍ਰਿਕਟਰ ਐੱਸ. ਸ਼੍ਰੀਸੰਥ ਇਸ ਵਾਰ ਕਿਸੇ ਵਿਵਾਦ ਦੀ ਵਜ੍ਹਾ ਤੋਂ ਨਹੀਂ ਬਲਕਿ ਕਿਸੇ ਹੋਰ ਕਾਰਨ ਨਾਲ ਸੁਰਖ਼ੀਆਂ ‘ਚ ਹੈ। 2013 IPL ‘ਚ ਸਪੌਟ ਫ਼ਿਕਸਿੰਗ ਦਾ ਦੋਸ਼ ਲੱਗਣ ਤੋਂ ਬਾਅਦ ਜ਼ਿੰਦਗੀ ਭਰ ਦਾ ਬੈਨ ਝੇਲ ਰਹੇ ਸ਼੍ਰੀਸੰਥ ਦੀ ਇੱਕ ਫ਼ੋਟੋ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਹੀ ਹੈ। ਸ਼੍ਰੀਸੰਥ ਦੀ ਇਹ ਫ਼ੋਟੋ ਦੇਖ ਕੇ ਹਰ ਕੋਈ ਹੈਰਾਨ ਹੈ। ਸ਼੍ਰੀਸੰਥ ਇਨ੍ਹਾਂ ਦਿਨ੍ਹਾਂ ‘ਚ ਜਿਮ ‘ਚ ਸਖ਼ਤ ਮਿਹਨਤ ਕਰ ਰਿਹੈ, ਅਤੇ ਉਸ ਨੇ ਜ਼ਬਰਦਸਤ ਬੌਡੀ ਬਣਾ ਲਈ ਹੈ। ਸ਼੍ਰੀਸੰਥ ਦੇ ਬਾਈਸੈਪਸ, ਸ਼ੋਲਡਰ, ਛਾਤੀ ਅਤੇ ਸਿਕਸ ਪੈਕਸ ਦੇਖ ਕੇ ਹਰ ਕੋਈ ਹੈਰਾਨ ਹੈ। ਇਸ ਲਈ ਉਹ ਰੋਜ਼ ਕਈ ਘੰਟੇ ਜਿਮ ‘ਚ ਵਰਕਆਊਟ ਕਰ ਰਿਹੈ। ਸ਼੍ਰੀਸੰਥ ਫ਼ਿਲਮਾਂ ‘ਚ ਵੀ ਕਿਸਤਮ ਅਜ਼ਮਾ ਰਿਹਾ ਹੈ। ਉਹ ਬੌਲੀਵੁੱਡ ‘ਚ ਐਂਟਰੀ ਵੀ ਕਰ ਚੁੱਕੈ, ਅਤੇ ਇਸ ਤੋਂ ਪਹਿਲਾਂ ਉਹ ਸਾਊਥ ਦੀ ਫ਼ਿਲਮ ‘ਚ ਕੰਮ ਕਰ ਚੁੱਕਾ ਹੈ। ਇਹ ਬਦਲਿਆ ਰੂਪ ਉਸ ਨੇ ਆਪਣੀ ਆਉਣ ਵਾਲੀ ਕੰਨੜ ਫ਼ਿਲਮ ਕਾਮਪੇਗੋਡਾ 2 ਦੇ ਲਈ ਕੀਤਾ ਹੈ।