ਨਵੀਂ ਦਿੱਲੀ – ਤਾਮਿਲਨਾਡੂ ਪ੍ਰੀਮੀਅਰ ਲੀਗ ਯਾਨੀ ਕਿ TNPL ਨੂੰ ਲੈ ਕੇ ਤਾਮਿਲਨਾਡੂ ਕ੍ਰਿਕਟ ਸੰਘ ਯਾਨੀ ਕਿ TNCA ਅਤੇ ਸੁਪਰੀਮ ਕੋਰਟ ਦੀ ਬਣਾਈ BCCI ਦੀ CEO ਵਿਚਾਲੇ ਖਿੱਚੀਆਂ ਤਲਵਾਰਾਂ ਵਾਪਿਸ ਮਿਆਨਾਂ ‘ਚ ਜਾਂਦੀਆਂ ਦਿਸ ਰਹੀਆਂ ਹਨ, ਪਰ ਇਸ ਦੇ ਬਾਵਜੂਦ ਵੀ CEO ਦੇ ਫ਼ਰਮਾਨ ਦੇ ਬਾਅਦ ਹੁਣ TNCA ਨੇ ਜਵਾਬ ਦਿੱਤਾ ਹੈ। ਐੱਨ. ਸ਼੍ਰੀਨਿਵਾਸਨ ਨੇ ਤਾਮਿਲਨਾਡੂ ਪ੍ਰੀਮੀਅਰ ਲੀਗ ਦੀ ਮਾਨਤਾ ਰੱਦ ਕਰਨ ਦੀ ਧਮਕੀ ਦੇਣ ਦੇ ਲਈ CEO ਦੀ ਸਖ਼ਤ ਆਲੋਚਨਾ ਕੀਤੀ ਹੈ, ਅਤੇ ਖਿਡਾਰੀਆਂ ਦੀ ਰੋਜ਼ੀ-ਰੋਟੀ ਦੀ ਪਰਵਾਹ ਨਾ ਕਰਨ ਦੇ ਲਈ ਵਿਨੋਦ ਰਾਏ ਦੀ ਅਗਵਾਈ ਵਾਲੀ ਕਮੇਟੀ ਨੂੰ ਨਿਸ਼ਾਨੇ ‘ਤੇ ਲਿਆ ਹੈ।
CEO ਨੇ ਸਲਾਹ ਜਾਰੀ ਕਰਕੇ TNCA ਨੂੰ ਦੂਜੇ ਸੂਬਿਆਂ ਦੇ ਖਿਡਾਰੀਆਂ ਨੂੰ TNPL ‘ਚ ਖੇਡਣ ਦੀ ਮਨਜ਼ੂਰੀ ਦੇਣ ਨੂੰ ਲੈ ਕੇ ਚਿਤਾਵਨੀ ਦਿੱਤੀ ਸੀ। CEO ਨੇ ਕਿਹਾ ਕਿ ਇਸ ਨਾਲ ਮੌਜੂਦਾ ਸੰਵਿਧਾਨ ਦੀ ਧਾਰਾ 28 (B) ਦੀ ਉਲੰਘਣਾ ਹੁੰਦੀ ਹੈ। ਜਦਕਿ TSCA ਦਾ ਦਾਅਵਾ ਹੈ ਕਿ CEO ਇਸ ਟੂਰਨਾਮੈਂਟ ਨੂੰ ਰੱਦ ਨਹੀਂ ਕਰ ਸਕਦੀ ਹੈ ਕਿਉਂਕਿ ਇਹ BCCI ਦੇ ਐਕਟਿੰਗ ਪ੍ਰੈਜ਼ੀਡੈਂਟ ਦੀ ਮਨਜ਼ੂਰੀ ਦੇ ਨਾਲ ਸ਼ੁਰੂ ਹੋਇਆ ਹੈ ਅਤੇ SGM ‘ਚ ਪਾਸ ਹੋਏ ਪ੍ਰਸਤਾਵ ਦੇ ਮੁਤਾਬਕ ਆਯੋਜਿਤ ਕੀਤਾ ਜਾ ਰਿਹਾ ਹੈ।