ਸਬਜ਼ੀ ਅਤੇ ਸਲਾਦ ਦਾ ਸੁਆਦ ਵਧਾਉਣ ਵਾਲਾ ਪਿਆਜ਼ ਗੁਣਾਂ ਦੀ ਖਾਨ ਹੈ। ਭੋਜਨ ਦਾ ਸੁਆਦ ਵਧਾਉਣ ਤੋਂ ਇਲਾਵਾ ਇਹ ਸਿਹਤ ਅਤੇ ਸੁੰਦਰਤਾ ਦੋਵਾਂ ਨੂੰ ਸਹੀ ਰੱਖਣ ‘ਚ ਵੀ ਮਦਦ ਕਰਦਾ ਹੈ। ਬੇਸ਼ੱਕ, ਕੁੱਝ ਲੋਕ ਇਸ ਦੀ ਗੰਧ ਨੂੰ ਪਸੰਦ ਨਹੀਂ ਕਰਦੇ, ਪਰ ਇਸ ਦੇ ਗੁਣਾਂ ਨੂੰ ਜਾਣਨ ਤੋਂ ਬਾਅਦ ਉਹੀ ਇਸ ਨੂੰ ਖਾਣਾ ਵੀ ਬੰਦ ਨਹੀਂ ਕਰਦੇ।
ਸਿਹਤ ਦੀ ਗੱਲ ਕਰੀਏ ਤਾਂ ਇਸ ਵਿੱਚ ਐਂਟੀ-ਐਲਰਜੀ, ਐਂਟੀ-ਔਕਸੀਡੈਂਟ ਅਤੇ ਐਂਟੀ-ਕਾਰਸਿਨਜੋਨਿਕ ਗੁਣ ਹੁੰਦੇ ਹਨ। ਇਸ ਨੂੰ ਖਾਣ ਨਾਲ ਕਈ ਰੋਗ ਦੂਰ ਹੁੰਦੇ ਹਨ, ਅਤੇ ਇਸੇ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਪਿਆਜ਼ ਖਾਣ ਨਾਲ ਉਮਰ ਵੱਧਦੀ ਹੈ। ਪਿਆਜ਼ ਝੁਰੜੀਆਂ ਨਹੀਂ ਪੈਣ ਦਿੰਦਾ ਅਤੇ ਚਮੜੀ ਨੂੰ ਜਵਾਨ ਅਤੇ ਤੰਦਰੁਸਤ ਰੱਖਦਾ ਹੈ।
ਸ਼ਕਰਾਣੂ (ਸਪਰਮ) ਵਧਾਉਣ ਲਈ ਚਿੱਟੇ ਪਿਆਜ਼ ਦੇ ਨਾਲ ਸ਼ਹਿਦ ਲੈਣਾ ਲਾਭਦਾਇਕ ਹੈ। 21 ਦਿਨਾਂ ਲਈ ਲਗਾਤਾਰ ਚਿੱਟੇ ਪਿਆਜ਼ ਦਾ ਜੂਸ, ਸ਼ਹਿਦ, ਅਦਰਕ ਜੂਸ ਅਤੇ ਘਿਓ ਦਾ ਮਿਸ਼ਰਣ ਨਾਮਰਦੀ ਨੂੰ ਦੂਰ ਕਰਦਾ ਹੈ। ਪਿਆਜ਼ ਨਾਲ ਗੁੜ ਮਿਕਸ ਕਰ ਕੇ ਖਾਣ ਤੇ ਮਰਦਾਂ ‘ਚ ਸ਼ਕਰਾਣੂ (ਸਪਰਮ) ਸੰਖਿਆ ਵਧਦੀ ਹੈ।
ਸ਼ੂਗਰ ਦੇ ਰੋਗੀਆਂ ਕੱਚਾ ਪਿਆਜ਼ ਖਾਣਾ ਲਾਹੇਵੰਦ ਹੁੰਦਾ ਹੈ। ਇਸ ਨੂੰ ਖਾਣ ਨਾਲ ਸ਼ਰੀਰ ਵਿੱਚ ਇਨਸੁਲਿਨ ਪੈਦਾ ਹੁੰਦਾ ਹੈ। ਪਿਆਜ਼ ਖ਼ੂਨ ‘ਚ ਸ਼ੂਗਰ ਦੀ ਮਾਤਰਾ ਨੂੰ ਵੀ ਨਿਯਮਤ ਕਰਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਪਿਆਜ਼ ਖਾਣ ਨਾਲ ਖੂਨ ਦੀ ਘਾਟ ਵੀ ਖ਼ਤਮ ਹੁੰਦੀ ਹੈ।
ਇਸ ਦੇ ਨਾਲ ਹੀ ਪਿਆਜ਼ ਵਾਲ ਡਿੱਗਣ ਤੋਂ ਰੋਕਦਾ ਹੈ ਅਤੇ ਵਾਲਾਂ ਦੇ ਜੜ੍ਹਾਂ ਲਈ ਵੀ ਬਹੁਤ ਲਾਭਦਾਇਕ ਹੈ। ਪਿਆਜ਼ ਕੋਲੈਸਟ੍ਰੋਲ ਨੂੰ ਕਾਬੂ ਵਿੱਚ ਰੱਖਦਾ ਹੈ ਤੇ ਦਿਲਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ।
ਸੂਰਜਵੰਸ਼ੀ