ਸਾਲ 2009 ਤੋਂ ਪਹਿਲਾਂ ਸਲਮਾਨ ਖ਼ਾਨ ਆਪਣੇ ਕਰੀਅਰ ਦੇ ਮਾੜੇ ਦੌਰ ‘ਚੋਂ ਲੰਘ ਰਿਹਾ ਸੀ। ਓਦੋਂ ਉਸ ਨੇ ਲਗਭਗ ਆਪਣੇ ਕਰੀਅਰ ਨੂੰ ਖ਼ਤਮ ਹੀ ਮੰਨ ਲਿਆ ਸੀ। ਫ਼ਿਰ ਉਸ ਦੀ ਫ਼ਿਲਮ ਵੌਂਟੇਡ ਬਣੀ ਜਿਸ ਤੋਂ ਸਲਮਾਨ ਨੂੰ ਖ਼ੁਦ ਕੋਈ ਖ਼ਾਸ ਉਮੀਦ ਨਹੀਂ ਸੀ, ਪਰ ਜਦੋਂ ਇਹ ਫ਼ਿਲਮ ਰਿਲੀਜ਼ ਹੋਈ ਤਾਂ ਇਸ ਨੇ ਪਰਦੇ ‘ਤੇ ਪੂਰੀ ਤਰ੍ਹਾਂ ਨਾਲ ਧਮਾਲ ਪਾ ਦਿੱਤੀ।
ਵੌਂਟੇਡ ਸਲਮਾਨ ਦੀ ਇੱਕ ਸੁਪਰਹਿੱਟ ਫ਼ਿਲਮ ਸਾਬਿਤ ਹੋਈ। ਇਸ ਫ਼ਿਲਮ ਤੋਂ ਬਾਅਦ, ਸਲਮਾਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਤੇਜ਼ੀ ਨਾਲ ਸਫ਼ਲਤਾ ਹਾਸਿਲ ਕਰਦਾ ਹੋਇਆ ਬੇਹੱਦ ਜਲਦ ਸੁਪਰਸਟਾਰ ਬਣ ਗਿਆ। ਫ਼ਿਲਮ ਵੌਂਟੇਡ ਦੇ ਨਿਰਮਾਤਾ ਬੋਨੀ ਕਪੂਰ ਅਤੇ ਨਿਰਦੇਸ਼ਕ ਪ੍ਰਭੁਦੇਵਾ ਸਨ। ਹੁਣ ਬੋਨੀ ਕਪੂਰ ਇੱਕ ਵਾਰ ਫ਼ਿਰ ਵੌਂਟੇਡ ਦਾ ਸੀਕੁਅਲ ਬਣਾਉਣਾ ਚਾਹੁੰਦਾ ਹੈ। ਇਸ ਦੇ ਸੀਕੁਅਲ ਲਈ ਸਲਮਾਨ ਨੇ ਬੋਨੀ ਨੂੰ ਕਈ ਵਾਰ ਟਾਲ-ਮਟੋਲ ਵੀ ਕੀਤੀ ਅਤੇ ਪਿਛਲੇ ਦਿਨੀਂ ਸਾਫ਼ ਕਰ ਦਿੱਤਾ ਕਿ ਉਹ ਇਹ ਫ਼ਿਲਮ ਨਹੀਂ ਕਰੇਗਾ। ਦੂਜੇ ਪਾਸੇ, ਬੋਨੀ ਕਪੂਰ ਨੇ ਪੱਕਾ ਧਾਰ ਰੱਖਿਆ ਹੈ ਕਿ ਉਹ ਇਸ ਫ਼ਿਲਮ ਦਾ ਸੀਕੁਅਲ ਜ਼ਰੂਰ ਬਵਾਵੇਗਾ। ਬੋਨੀ ਨੇ ਕਿਹਾ ਕਿ ਸਲਮਾਨ ਨਹੀਂ ਤਾਂ ਉਹ ਹੋਰ ਕਿਸੇ ਸਟਾਰ ਨੂੰ ਵੌਂਟੇਡ-2 ਲਈ ਲਵੇਗਾ। ਸੂਤਰਾਂ ਮੁਤਾਬਿਕ, ਬੋਨੀ ਨੌਜਵਾਨ ਐਕਸ਼ਨ ਕਿੰਗ ਟਾਈਗਰ ਸ਼ਰਾਫ਼ ਨੂੰ ਵੌਂਟੇਡ- 2 ‘ਚ ਲੈਣਾ ਚਾਹੁੰਦਾ ਹੈ ਕਿਉਂਕਿ ਟਾਈਗਰ ਸ਼ਰਾਫ਼ ਦੀ ਪਛਾਣ ਅੱਜ ਦੀ ਤਾਰੀਕ ‘ਚ ਇੱਕ ਚੰਗੇ ਐਕਸ਼ਨ ਹੀਰੋ ਵਜੋਂ ਬਣੀ ਹੋਈ ਹੈ ਜਿਸ ਦਾ ਫ਼ਾਇਦਾ ਬੋਨੀ ਲੈਣਾ ਚਾਹੁੰਦੇ ਹੈ। ਫ਼ਿਲਮ ਬਾਗ਼ੀ-2 ‘ਚ ਟਾਈਗਰ
ਆਪਣੇ ਅਦਾਕਾਰੀ ਦੇ ਚੰਗੇ ਜੌਹਰ ਵਿਖਾ ਚੁੱਕੈ। ਇਸੇ ਫ਼ਿਲਮ ਕਾਰਨ ਟਾਈਗਰ ਤੋਂ ਬੋਨੀ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਬੋਨੀ ਦਾ ਕਹਿਣਾ ਹੈ ਕਿ ਵੌਂਟੇਡ-2 ਲਈ ਉਸ ਕੋਲ ਚੰਗੀ ਕਹਾਣੀ ਹੈ ਜਿਸ ਨੂੰ ਉਹ ਜ਼ਰੂਰ ਪਰਦੇ ‘ਤੇ ਵਿਖਾਉਣਾ ਚਾਹੁੰਦਾ ਹੈ। ਇਸੇ ਲਈ ਉਹ ਜਲਦ ਹੀ ਫ਼ਿਲਮ ਨੂੰ ਲੈ ਕੇ ਟਾਈਗਰ ਨਾਲ ਵੀ ਗੱਲ ਕਰਨ ਵਾਲੇ ਹਨ। ਬੋਨੀ ਨੂੰ ਵਿਸ਼ਵਾਸ਼ ਹੈ ਕਿ ਟਾਈਗਰ ਇਸ ਪੇਸ਼ਕਸ਼ ਨੂੰ ਇਨਕਾਰ ਨਹੀਂ ਕਰੇਗਾ।