ਜ਼ਿਆਦਾਤਰ ਲੋਕਾਂ ਨੂੰ ਸਵੇਰੇ ਚਾਹ ਪੀਣ ਦੀ ਆਦਤ ਹੁੰਦੀ ਹੈ। ਕੁੱਝ ਲੋਕਾਂ ਨੂੰ ਚਾਹ ਪੀਣੀ ਇੰਨੀ ਪਸੰਦ ਹੁੰਦੀ ਹੈ ਕਿ ਉਨ੍ਹਾਂ ਦਾ ਚਾਹ ਤੋਂ ਬਿਨ੍ਹਾਂ ਦਿਨ ਸ਼ੁਰੂ ਹੀ ਨਹੀਂ ਹੁੰਦਾ। ਕੁੱਝ ਲੋਕ ਦਾ ਦਿਨ ‘ਚ 5 ਤੋਂ 7 ਵਾਰ ਚਾਹ ਪੀ ਲੈਂਦੇ ਹਨ ਜੋ ਉਨ੍ਹਾਂ ਦੀ ਸਿਹਤ ਲਈ ਹਾਨੀਕਾਰਕ ਵੀ ਹੋ ਸਕਦੀ ਹੈ। ਸਿਹਤ ਨੂੰ ਸਿਹਤਮੰਦ ਰੱਖਣ ਲਈ ਚਾਹ ਨਹੀਂ ਸਗੋਂ ਰੈੱਡ ਟੀ ਪੀਓ। ਰੈੱਡ ਟੀ ਪੀਣ ਨਾਲ ਸ਼ਰੀਰ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਮਿਲਦੇ ਹਨ। ਅੱਜ ਅਸੀਂ ਤੁਹਾਨੂੰ ਰੈੱਡ ਟੀ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾਂ।
ਰੈੱਡ ਟੀ ਬਣਾਉਣ ਦੀ ਵਿਧੀ
ਰੈੱਡ ਟੀ ਬਣਾਉਣ ਲਈ ਸਭ ਤੋਂ ਪਹਿਲਾਂ 3 ਕੱਪ ਆਨਾਰ ਦੇ ਬੀਜ ਲਓ। ਹੁਣ ਉਨ੍ਹਾਂ ਨੂੰ 1 ਕੱਪ ਚੀਨੀ ਨਾਲ ਪੀਸ ਲਓ। ਇਸ ਤਿਆਰ ਮਿਸ਼ਰਣ ਨੂੰ 1 ਜਾਰ ‘ਚ ਜਮ੍ਹਾ ਕਰ ਕੇ ਰੱਖ ਲਓ। ਜਦੋਂ ਵੀ ਚਾਹ ਪੀਣ ਦਾ ਮਨ ਕਰੇ ਤਾਂ 4 ਚੱਮਚ ਮਿਸ਼ਰਣ ‘ਚ ਅੱਧਾ ਕੱਪ ਪਾਣੀ ਪਾ ਕੇ ਪੀ ਲਓ। ਤੁਸੀਂ ਇਸ ‘ਚ ਆਪਣੇ ਟੇਸਟ ਅਨੁਸਾਰ ਸ਼ਹਿਦ ਵੀ ਮਿਲਾ ਸਕਦੇ ਹੋ।
ਰੈੱਡ ਟੀ ਪੀਣ ਦੇ ਫ਼ਾਇਦੇ
ਜਿਨ੍ਹਾਂ ਲੋਕਾਂ ਨੂੰ ਪੇਟ ਨਾਲ ਸੰਬਧਿਤ ਸਮੱਸਿਆਵਾਂ ਰਹਿੰਦੀਆਂ ਹਨ। ਉਨ੍ਹਾਂ ਲਈ ਰੈੱਡ ਟੀ ਪੀਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਰੈੱਡ ਟੀ ਪੀਣ ਨਾਲ ਪਾਚਨ ਤੰਤਰ ਅਤੇ ਕਬਜ਼ ਤੋਂ ਰਾਹਤ ਮਿਲਦੀ ਹੈ। ਜੇਕਰ ਤੁਸੀਂ ਵੀ ਜਲਦੀ ਨਾਲ ਮੋਟਾਪਾ ਘੱਟ ਕਰਨਾ ਚਾਹੁੰਦਾ ਹੈ ਤਾਂ ਰੋਜ਼ਾਨਾ ਰੈੱਡ ਟੀ ਪੀਣਾ ਸ਼ੁਰੂ ਕਰੋ।
ਧਿਆਨ ਰੱਖਣ ਯੋਗ ਗੱਲਾਂ
ਹਰ ਚੀਜ਼ ਨੂੰ ਸਹੀ ਮਾਤਰਾ ‘ਚ ਲੈਣਾ ਚੰਗੀ ਗੱਲ ਹੈ, ਪਰ ਕਿਸੇ ਵੀ ਚੀਜ਼ ਨੂੰ ਜ਼ਿਆਦਾ ਮਾਤਰਾ ‘ਚ ਲੈਣਾ ਖ਼ਤਰਨਾਕ ਹੁੰਦਾ ਹੈ। ਗਰਭਵਤੀ ਮਹਿਲਾਵਾਂ ਇਸ ਡ੍ਰਿੰਕ ਨੂੰ ਪੀਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲੈਣ।