ਨਵੀਂ ਦਿੱਲੀ— ਮਹਾਰਾਸ਼ਟਰ ਦੇ ਰਾਇਗੜ੍ਹ ਜ਼ਿਲੇ ‘ਚ ਸ਼ਨੀਵਾਰ ਸਵੇਰੇ ਇਕ ਭਿਆਨਕ ਸੜਕ ਹਾਦਸੇ ‘ਚ 33 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਮੌਤ ਦਾ ਆਂਕੜਾ ਹੁਣ ਹੋਰ ਵਧ ਸਕਦਾ ਹੈ। ਬਚਾਅ ਦਲ ਮੌਕੇ ‘ਤੇ ਪਹੁੰਚ ਗਈ ਹੈ ਅਤੇ ਰੈਸਕਿਊ ਆਪਰੇਸ਼ਨ ਜਾਰੀ ਹੈ। ਇਹ ਹਾਦਸੇ ‘ਚ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਸ਼ੱਕ ਹੈ।
ਪਿਕਨਿਕ ਮਨਾਉਣ ਗਏ ਸਨ ਸਾਰੇ ਕਰਮਚਾਰੀ—
ਦੱਸਿਆ ਜਾ ਰਿਹਾ ਹੈ ਕਿ ਸਾਰੇ ਦਾਪੋਲੀ ‘ਚ ਖੇਤੀਬਾੜੀ ਯੂਨੀਵਰਸਿਟੀ ਦੇ ਕਰਮਚਾਰੀ ਹਨ, ਜੋ ਮਹਾਬਲੇਸ਼ਵਰ ਕੋਲ ਸਥਿਤ ਟੂਰਿਸਟ ਸਪਾਟ ਲਈ ਰਵਾਨਾ ਹੋਏ ਸਨ। ਇਸ ਬੱਸ ‘ਚ ਸਵੇਰੇ ਕਰੀਬ 6.30 ਵਜੇ ਕਾਲਜ ਦੇ 40 ਕਰਮਚਾਰੀਆਂ ਦਾ ਦਲ ਬੱਸ ਤੋਂ ਪਿਕਨਿਕ ਮਨਾਉਣ ਜਾ ਰਿਹਾ ਸੀ। ਕਰੀਬ 4 ਘੰਟੇ ਬਾਅਦ ਮਹਾਬਲੇਸ਼ਵਰ ਪੋਲਾਦਪੁਰ ਰੋਡ ‘ਤੇ ਦਾਭੋਲੀ ਖਿੰਡੀ ਕੋਲ ਇੰਨ੍ਹਾਂ ਦੀ ਬੱਸ ਕਰੀਬ 5 ਫੁੱਟ ਡੂੰਘੀ ਖੱਡ ‘ਚ ਡਿੱਗ ਗਈ। ਖੱਡ ਦੀ ਡੂੰਘਾਈ ਜ਼ਿਆਦਾ ਹੋਣ ਦੇ ਕਾਰਨ ਰਾਹਤ ਅਤੇ ਬਚਾਅ ਕੰਮਾਂ ‘ਚ ਦਿੱਕਤ ਆ ਰਹੀ ਹੈ।
ਪਹਿਲਾਂ ਵੀ ਹੋਇਆ ਸੀ ਹਾਦਸਾ—
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਬੱਸ ਕੋਲਹਾਪੁਰ ‘ਚ ਨਦੀ ‘ਚ ਡਿੱਗ ਗਈ ਸੀ। ਇਸ ਬੱਸ ‘ਚ 17 ਲੋਕ ਸਵਾਰ ਸਨ। ਇਸ ਹਾਦਸੇ ‘ਚ 13 ਲੋਕਾਂ ਦੀ ਮੌਤ ਹੋ ਗਈ ਅਤੇ 4 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।