ਘਰ ਦਾ ਖਾਣਾ ਸਭ ਤੋਂ ਜ਼ਿਆਦਾ ਹੈਲਦੀ ਅਤੇ ਪੌਸ਼ਟਿਕ ਹੁੰਦਾ ਹੈ, ਇਹ ਤਾਂ ਅਸੀਂ ਸਾਰੇ ਜਾਣਦੇ ਹਨ, ਪਰ ਛੋਟੇ ਬੱਚਿਆਂ ਨੂੰ ਇਹ ਗੱਲ ਸਮਝਾਉਣਾ ਬਹੁਤ ਮੁਸ਼ਕਿਲ ਹੈ। ਇਸ ਲਈ ਤੁਸੀਂ ਉਨ੍ਹਾਂ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾ ਕੇ ਉਨ੍ਹਾਂ ਨੂੰ ਖ਼ੁਸ਼ ਕਰ ਸਕਦੇ ਹੋ। ਆਓ ਇਸ ਹਫ਼ਤੇ ਅਸੀਂ ਤੁਹਾਨੂੰ ਦੱਸਦੇ ਹਾਂ ਚੀਜ਼ ਮਲਾਈ ਕੋਫ਼ਤਾ ਬਣਾਉਣ ਦੀ ਵਿਧੀ। ਇਸ ਦੇ ਲਈ ਸਾਨੂੰ ਦੋ ਭਾਗਾਂ ਵਿੱਚ ਖਾਦ ਪਦਾਰਥਾਂ ਨੂੰ ਵੰਡ ਪਹਿਲਾਂ ਕੋਫ਼ਤੇ ਤਿਆਰ ਕਰਨੇ ਹੋਣਗੇ। ਇਸ ਤੋਂ ਬਾਅਦ ਗਰੇਵੀ ਤਿਆਰ ਕਰਨੀ ਹੋਵੋਗੀ।
ਸਮੱਗਰੀ-
(ਕੋਫ਼ਤੇ ਬਣਾਉਣ ਲਈ)
ਉੱਬਲੇ ਮੈਸ਼ਡ ਆਲੂ – 430 ਗ੍ਰਾਮ
ਮੈਸ਼ਡ ਪਨੀਰ – 140 ਗ੍ਰਾਮ
ਅਨਾਰਦਾਣਾ – 1 ਚੱਮਚ
ਧਨੀਆ ਪਾਊਡਰ – 1 ਚੱਮਚ
ਜ਼ੀਰਾ ਪਾਊਡਰ – 1 ਚੱਮਚ
ਲਾਲ ਮਿਰਚ ਪਾਊਡਰ – 1 ਚੱਮਚ
ਗਰਮ ਮਸਾਲਾ – 1/2 ਚੱਮਚ
ਨਮਕ – 1 ਚੱਮਚ
ਧਨੀਆ – 2 ਚੱਮਚ
ਕੌਰਨ ਫ਼ਲਾਵਰ – 2 ਚੱਮਚ
ਪ੍ਰੌਸੈੱਸਡ ਚੀਜ਼
ਕੌਰਨ ਫ਼ਲਾਵਰ – ਕੋਟਿੰਗ ਲਈ
ਤਲਣ ਲਈ ਤੇਲ

ਇਸ ਤਰ੍ਹਾਂ ਬਣਾਓ ਕੋਫ਼ਤੇ
1. ਕਟੋਰੀ ਵਿੱਚ ਮੈਸ਼ ਕੀਤੇ ਹੋਏ ਆਲੂ, ਮੈਸ਼ਡ ਪਨੀਰ, ਅਨਾਰਦਾਣਾ ਪਾਊਡਰ, ਧਨੀਆ ਪਾਊਡਰ, ਜ਼ੀਰਾ ਧੂੜਾ, ਲਾਲ ਮਿਰਚ ਪਾਊਡਰ, ਗਰਮ ਮਸਾਲਾ, ਨਮਕ, ਧਨੀਆ ਅਤੇ ਕੌਰਨ ਫ਼ਲਾਵਰ 2 ਚੱਮਚ ਪਾ ਕੇ ਚੰਗੀ ਤਰ੍ਹਾਂ ਮਿਲਾਓ।
2. ਹੱਥ ‘ਚ ਮਿਸ਼ਰਣ ਲਓ ਉਸ ਨੂੰ ਹਥੇਲੀਆਂ ਨਾਲ ਫ਼ੈਲਾਓ।
3. ਉਸ ‘ਤੇ ਪ੍ਰੌਸੈੱਸਡ ਚੀਜ਼ ਰੱਖੋ।
4. ਇਸ ਨੂੰ ਗੇਂਦ ਦੇ ਰੂਪ ‘ਚ ਰੋਲ ਕਰੋ। ਫ਼ਿਰ, ਇਸ ਦੀ ਕੌਰਨ ਫ਼ਲਾਵਰ ਨਾਲ ਕੋਟਿੰਗ ਕਰੋ।
5. ਕੜ੍ਹਾਈ ਵਿੱਚ ਤੇਲ ਗਰਮ ਕਰੋ ਅਤੇ ਬਰਾਊਨ ਅਤੇ ਕੁਰਕੁਰਾ ਹੋਣ ਤਕ ਡੀਪ ਫ਼ਰਾਈ ਕਰੋ।
6. ਟਿਸ਼ੂ ‘ਤੇ ਕੱਢ ਕੇ ਇੱਕ ਪਾਸੇ ਰੱਖ ਲਓ।

ਗਰੇਵੀ ਲਈ ਇਸਤੇਮਾਲ ਕਰੋ ਇਹ ਸਮੱਗਰੀ
ਤੇਲ – 2 ਚੱਮਚ
ਲਸਣ – 2 ਚੱਮਚ
ਅਦਰਕ – 2 ਚੱਮਚ
ਪਿਆਜ਼ – 240 ਗ੍ਰਾਮ
ਹਰੀ ਮਿਰਚ – 2 ਚੱਮਚ
ਟਮਾਟਰ – 240 ਗ੍ਰਾਮ
ਘਿਉ – 2 ਚੱਮਚ
ਹਲਦੀ – 1/2 ਚੱਮਚ
ਧਨੀਆ ਪਾਊਡਰ – 2 ਚੱਮਚ
ਲਾਲ ਮਿਰਚ – 1 ਚੱਮਚ
ਕਾਜੂ ਪੇਸਟ – 80 ਗ੍ਰਾਮ
ਪਾਣੀ – 100 ਮਿਲੀਲੀਟਰ
ਨਮਕ – 1 ਚੱਮਚ
ਦਹੀਂ – 150 ਗ੍ਰਾਮ
ਤਾਜ਼ਾ ਕਰੀਮ – 70 ਗ੍ਰਾਮ
ਗਰਮ ਮਸਾਲਾ – 1 ਚੱਮਚ
ਸੁੱਕੀ ਮੇਥੀ – 1 ਚੱਮਚ
ਤਾਜ਼ਾ ਕਰੀਮ – ਸਜਾਵਟ ਲਈ
ਧਨੀਆ – ਗਾਰਨਿਸ਼ਿੰਗ ਲਈ

ਇਸ ਤਰ੍ਹਾਂ ਤਿਆਰ ਕਰੋ ਗਰੇਵੀ
1. ਭਾਰੀ ਪਤੀਲੇ ਵਿੱਚ 2 ਚੱਮਚ ਤੇਲ ਗਰਮ ਕਰੋ, ਲਸਣ, ਅਦਰਕ ਪਾ ਕੇ ਭੁੰਨ ਲਓ।
2. ਪਿਆਜ਼ ਪਾ ਕੇ ਭੁੰਨੋ, ਉਸ ਤੋਂ ਬਾਅਦ ਹਰੀ ਮਿਰਚ ਮਿਲਾਓ।
3. ਟਮਾਟਰ ਪਾ ਕੇ 5 ਮਿੰਟ ਲਈ ਪਕਾਓ।
4. ਇਸ ਸਾਰੇ ਮਿਸ਼ਰਣ ਨੂੰ ਬਲੈਂਡਰ ‘ਚ ਪਾ ਕੇ ਪੀਸ ਲਓ।
5. ਫ਼ਿਰ ਇੱਕ ਹੋਰ ਭਾਰੀ ਪਤੀਲੇ ਵਿੱਚ 2 ਚੱਮਚ ਘਿਉ ਗਰਮ ਕਰੋ, ਹਲਦੀ ਪਾ ਕੇ ਮਿਲਾਓ।
6. ਧਨੀਆ ਪਾਊਡਰ ਅਤੇ ਲਾਲ ਮਿਰਚ ਪਾ ਕੇ ਮਿਲਾਓ ਅਥੇ 3-5 ਮਿੰਟ ਤਕ ਭੁੰਨੋ।
7. ਕਾਜੂ ਪੇਸਟ ਅਤੇ 100 ਮਿਲੀਲੀਟਰ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ।
8. ਨਮਕ, ਦਹੀਂ ਅਤੇ ਤਾਜ਼ਾ ਕਰੀਮ ਪਾ ਕੇ ਇਸ ਫ਼ਿਰ ਚੰਗੀ ਤਰ੍ਹਾਂ ਮਿਲਾਓ ਅਤੇ 3-5 ਮਿੰਟ ਲਈ ਕੁੱਕ ਕਰੋ।
9. ਗਰਮ ਮਸਾਲਾ ਅਤੇ ਸੁੱਕੀ ਮੇਥੀ ਪਾ ਕੇ ਮਿਲਾਓ।
10. ਹੁਣ ਇਸ ਵਿੱਚ ਤਲਿਆ ਹੋਇਆ ਕੋਫ਼ਤੇ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ਅਤੇ ਥੋੜ੍ਹੀ ਦੇਰ ਤੱਕ ਕੁੱਕ ਕਰੋ।
11. ਤਾਜ਼ਾ ਕਰੀਮ ਅਤੇ ਧਨੀਏ ਨਾਲ ਗਾਰਨਿਸ਼ ਕਰੋ।
12. ਸਰਵ ਕਰੋ।