ਮੈਚਾਂ ਤਕ ਦਾ ਬੈਨ
ਨਵੀਂ ਦਿੱਲੀ – ਗੇਂਦ ਨਾਲ ਛੇੜਛਾੜ ‘ਤੇ ਹੁਣ ਛੇ ਟੈੱਸਟ ਜਾਂ 12 ਵਨਡੇ ਤਕ ਦੀ ਪਾਬੰਦੀ ਲੱਗ ਸਕਦੀ ਹੈ ਕਿਉਂਕਿ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਇਸ ਨੂੰ ਲੈਵਲ ਤਿੰਨ ਦਾ ਅਪਰਾਧ ਬਣਾ ਦਿੱਤਾ ਹੈ, ਅਤੇ ਮੈਦਾਨ ‘ਤੇ ਬਿਹਤਰ ਵਿਵਹਾਰ ਯਕੀਨੀ ਬਣਾਉਣ ਲਈ ਇਸ ਸੂਚੀ ‘ਚ ਅਸ਼ਲੀਲ ਅਤੇ ਨਿਜੀ ਦੁਰਵਿਵਹਾਰ ਨੂੰ ਵੀ ਸ਼ਾਮਿਲ ਕੀਤਾ ਹੈ। ਡਬਲਿਨ ‘ਚ ਸਾਲਨਾ ਸੰਮੇਲਨ ਦੇ ਅੰਤ ‘ਚ ਵੈਧਿਕ ਸੰਸਥਾ ਦੇ ਮੌਦਾਨ ‘ਤੇ ਅਨੁਚਿਤ ਵਿਵਹਾਰ ‘ਤੇ ਲਗਾਮ ਕੱਸਣ ਦੀ ਆਪਣੀ ਯੋਜਨਾ ਵੀ ਪੇਸ਼ ਕੀਤੀ। ਇਸ ਸਾਲ ਮਾਰਚ ‘ਚ ਕੇਪ ਟਾਊਨ ‘ਚ ਦੱਖਣੀ ਅਫ਼ਰੀਕਾ ਖ਼ਿਲਾਫ਼ ਤੀਜੇ ਟੈਸਟ ਦੇ ਦੌਰਾਨ ਆਸਟ੍ਰੇਲੀਆ ਦੇ ਕ੍ਰਿਕਟਰਾਂ ਸਟੀਵ ਸਮਿਥ, ਡੇਵਿਡ ਵੌਰਨਰ ਅਤੇ ਕੈਮਰਨ ਬੈਨਕ੍ਰੌਫ਼ਟ ਗੇਂਦ ਦੀ ਸਥਿਤੀ ਬਦਲਣ ਦੇ ਦੋਸ਼ੀ ਪਾਏ ਗਏ ਸਨ ਜਿਸ ਤੋਂ ਬਾਅਦ ਗੇਂਦ ਨਾਲ ਛੇੜਛਾੜ ਨੂੰ ਲੇਵਲ ਦੋ ਤੋਂ ਤਿੰਨ ਦਾ ਅਪਰਾਧ ਬਣਾਇਆ ਗਿਆ। ICC ਚੇਅਰਮੈਨ ਸ਼ਸ਼ਾਂਕ ਮਨੋਹਰ ਨੇ ਕਿਹਾ, ”ਮੈਂ ਅਤੇ ਮੇਰੇ ਸਾਥੀ ਬੋਰਡ ਨਿਦੇਸ਼ਕ ਖੇਡ ਦੇ ਬਿਹਤਰ ਵਰਤਾਅ ਦੇ ਲਈ ਕ੍ਰਿਕਟ ਸਮਿਤੀ ਅਤੇ ਮੁੱਖ ਕਾਰਜਕਾਰੀਆਂ ਦੀ ਸਮਿਤੀ ਦੀਆਂ ਸਿਫ਼ਾਰਿਸ਼ਾਂ ਦਾ ਸਮਰਥਨ ਕਰਨ ਨੂੰ ਲੈ ਕੇ ਸਹਿਮਤ ਸਾਂ।” ਉਨ੍ਹਾਂ ਨੇ ਕਿਹਾ, ”ਇਹ ਮਹੱਤਵਪੂਰਨ ਹੈ ਕਿ ਖਿਡਾਰੀਆਂ ਅਤੇ ਪ੍ਰਸ਼ਾਸਕਾਂ ਨੂੰ ਰੋਕਣ ਲਈ ਕੋਈ ਮਜ਼ਬੂਤ ਨਿਯਮ ਹੋਣ ਜਿਸ ਨਾਲ ਇਹ ਯਕੀਨੀ ਹੋਵੇ ਕਿ ਸਾਡੇ ਖੇਡ ‘ਚ ਵਿਵਹਾਰ ਨੂੰ ਲੈ ਕੇ ਉੱਚ ਪੱਧਰ ਦਾ ਹੈ।”
ਮਾਰਚ ਦੌਰਾਨ ਲਾਗੂ ਆਚਾਰ ਸੰਹਿਤਾ ਤਹਿਤ ICC ਨੇ ਸਮਿਥ ‘ਤੇ ਇੱਕ ਟੈੱਸਟ ਦੀ ਪਾਬੰਧੀ ਲਗਾਈ ਸੀ ਜਿਸ ਤੋਂ ਬਾਅਦ ਸਖ਼ਤ ਸਜ਼ਾ ਦੀ ਮੰਗ ਉਠਣ ਲੱਗੀ ਸੀ। ਇੱਥੋਂ ਤਕ, ਪਿੱਛਲੇ ਮਹੀਨੇ ਸ਼੍ਰੀਲੰਕਾ ਦੇ ਕਪਤਾਨ ਦਿਨੇਸ਼ ਚੰਡੀਮਲ ਨੂੰ ਸੈਂਟ ਲੂਸ਼ੀਆ ‘ਚ ਵੈੱਸਟ ਇੰਡੀਜ਼ ਖ਼ਿਲਾਫ਼ ਦੂਜੇ ਟੈੱਸਟ ਦੌਰਾਨ ਗੇਂਦ ਨਾਲ ਛੇੜਛਾੜ ਲਈ ਇੱਕ ਟੈੱਸਟ ਲਈ ਬੈਨ ਕੀਤਾ ਸੀ।
ਖਿਡਾਰੀ ਹੀ ਨਹੀਂ ਬੋਰਡ ਵੀ ਲਪੇਟ ‘ਚ
ICC ਬੋਰਡ ਨੇ ਨਿਜੀ ਦੁਰਵਿਵਹਾਰ (ਲੈਵਲ ਦੋ, ਤਿੰਨ) ਅਤੇ ਅੰਪਾਇਰ ਦੇ ਨਿਰਦੇਸ਼ਾਂ ਦਾ ਪਾਲਨ ਨਾ ਕਰਨਾ (ਲੈਵਲ ਇੱਕ) ਨੂੰ ਵੀ ਅਪਰਾਧਾਂ ਦੀ ਸੂਚੀ ‘ਚ ਸ਼ਾਮਿਲ ਕਰਨ ਦੀ ਸਿਫ਼ਾਰਿਸ਼ ਕੀਤੀ ਹੈ।
– ICC ਦੇ ਬਿਆਨ ਅਨੁਸਾਰ ਜੇਕਰ ਖਿਡਾਰੀ ਜਾਂ ਸਹਾਇਕ ਸਟਾਫ਼ ਫ਼ੈਸਲੇ ਖ਼ਿਲਾਫ਼ ਅਪੀਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਅਪੀਲ ਫ਼ੀਸ ਜਮ੍ਹਾ ਕਰਾਉਣੀ ਹੋਵੇਗੀ ਅਤੇ ਅਪੀਲ ਸਫ਼ਲ ਹੋਣ ‘ਤੇ ਪੂਰੀ ਵਾਪਿਸ ਕਰ ਦਿੱਤੀ ਜਾਵੇਗੀ।
– ਸਟੰਪ ਮਾਈਕ੍ਰੋਫ਼ੋਨ ਨਾਲ ਜੁੜੇ ਨਿਰਦੇਸ਼ਾਂ ‘ਚ ਵੀ ਬਦਲਾਅ ਕੀਤਾ ਗਿਆ ਹੈ ਜਿਸ ਨਾਲ ਕਿਸੇ ਵੀ ਮੈਂਬਰ ਸਟੰਪ ਮਾਈਕ੍ਰੋਫ਼ੋਨ ਦੇ ਔਡੀਓ ਦਾ ਪ੍ਰਸਾਰਣ ਕਰਨ ਦੀ ਆਗਿਆ ਹੋਵੇਗੀ, ਗੇਂਦ ਦੇ ਡੈੱਡ ਹੋਣ ਦੇ ਬਾਅਦ ਵੀ।
– ਇੱਥੋ ਤਕ ਕਿ ਹੁਣ ਸਬੰਧਿਤ ਬੋਰਡ ਨੂੰ ਵੀ ਉਸ ਦੇ ਖਿਡਾਰੀਆਂ ਦੇ ਵਰਤਾਅ ਦੇ ਲਈ ਜਵਾਬਦੇਹ ਬਣਾਇਆ ਜਾ ਸਕਦਾ ਹੈ। ICC ਪ੍ਰਬੰਧਕ ਹੁਣ ਜ਼ਿੰਮਬਾਵੇ ਕ੍ਰਿਕਟ ਨਾਲ ਮਿਲ ਕੇ ਕੰਮ ਕਰੇਗਾ ਜਿਸ ਨਾਲ ਕਿ ਉਸ ਦੇ ਕ੍ਰਿਕਟ ਬੈਨ ਅਤੇ ਵਿੱਤੀ ਢਾਂਚੇ ਦੇ ਪ੍ਰੰਬਧ ਲਈ ਯੋਜਨਾ ਤਿਆਰ ਕੀਤੀ ਜਾ ਸਕੇ ਜਿਸ ਦੀ ਨਿਯਮਤ ਰੂਪ ਨਾਲ ਸਮੀਖਿਆ ਹੋਵੇਗੀ।