ਨਵੀਂ ਦਿੱਲੀ – ਡੈਬਿਊ ਮੁਕਾਬਲਾ ਹਰ ਸਪੋਰਟਸ ਸਟਾਰ ਯਾਦ ਰੱਖਣ ਚਾਹੁੰਦਾ ਹੈ, ਪਰ ਪਾਕਿਸਤਾਨ ਦੇ ਓਪਨਰ ਬੱਲੇਬਾਜ਼ ਸਾਹਿਬਜ਼ਾਦਾ ਫ਼ਰਹਾਨ ਸ਼ਾਇਦ ਹੀ ਇਹ ਚਾਹੇ। ਉਸ ਕੋਲ ਵਜ੍ਹਾ ਵੀ ਹੈ। ਦਰਅਸਲ, ਉਹ ਆਸਟ੍ਰੇਲੀਆ ਖ਼ਿਲਾਫ਼ T20 ਤ੍ਰਿਕੋਣੀ ਸੀਰੀਜ਼ ਦੇ ਫ਼ਾਈਨਲ ਮੁਕਾਬਲੇ ‘ਚ ਪਹਿਲੇ ਓਵਰ ‘ਚ ਹੀ ਆਊਟ ਹੋ ਗਿਆ। ਉਸ ਦਾ ਆਊਟ ਹੋਣਾ ਇਸ ਵਜ੍ਹਾ ਨਾਲ ਵੀ ਦੁਖਦਾਇਕ ਰਿਹਾ ਕਿਉਂਕਿ ਉਸ ਨੇ ਆਪਣਾ ਵਿਕਟ ਵਾਇਡ ਬਾਲ ‘ਤੇ ਸਟੰਪ ਹੋ ਕੇ ਗਵਾਇਆ। ਇੰਨਾ ਹੀ ਨਹੀਂ, ਉਸ ਨੇ ਖ਼ਾਤਾ ਵੀ ਨਹੀਂ ਸੀ ਖੋਲ੍ਹਿਆ।
ਜ਼ਿੰਬਾਬਵੇ ‘ਚ ਖੇਡੀ ਗਈ T20 ਤ੍ਰਿਕੋਣੀ ਸੀਰੀਜ਼ ਦਾ ਫ਼ਾਈਨਲ ਮੁਕਾਬਲਾ ਪਾਕਿਸਤਾਨ ਅਤੇ ਆਸਟਰੇਲੀਆ ਵਿਚਕਾਰ ਹੋਇਆ। ਕੰਗਾਰੂ ਟੀਮ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ਦੇ ਨੁਕਸਾਨ ‘ਤੇ 183 ਦੌੜਾਂ ਬਣਾਈਆਂ। ਆਸਟਰੇਲੀਆ ਲਈ ਡਾਰਸੀ ਸ਼ੌਟ ਨੇ 76 ਅਤੇ ਕਪਤਾਨ ਐਰੋਨ ਫ਼ਿੰਚ ਨੇ 47 ਦੌੜਾਂ ਦੀ ਪਾਰੀ ਖੇਡੀ। ਵੱਡੇ ਟੀਚੇ ਦਾ ਪਿੱਛਾ ਕਰਨ ਲਈ ਮਜ਼ਬੂਤ ਇਰਾਦੇ ਨਾਲ ਉਤਰੀ ਪਾਕਿਸਤਾਨ ਦੀ ਟੀਮ ਨੂੰ ਪਹਿਲੇ ਹੀ ਓਵਰ ‘ਚ ਦੋ ਝਟਕੇ ਲੱਗੇ।
ਓਪਨਿੰਗ ਲਈ ਆਏ ਆਪਣਾ ਪਹਿਲਾ T20 ਖੇਡ ਰਹੇ ਸਾਹਿਬਜ਼ਾਦਾ ਫ਼ਰਹਾਨ ਨੇ ਪਾਰੀ ਦੀ ਦੂਜੀ ਅਤੇ ਆਪਣੀ ਪਹਿਲੀ ਹੀ ਗੇਂਦ ‘ਤੇ ਆਊਟ ਹੋ ਗਿਆ। ਗਲੈੱਨ ਮੈਕਸਵੈੱਲ ਦੀ ਗੇਂਦ ਨੂੰ ਉਹ ਅੱਗੇ ਵੱਧ ਕੇ ਖੇਡਣਾ ਚਾਹੁੰਦਾ ਸੀ, ਪਰ ਉਸ ਤੋਂ ਨਾ ਹੋ ਸਕਿਆ ਅਤੇ ਬਾਕੀ ਦਾ ਕੰਮ ਆਸਟਰੇਲੀਆਈ ਵਿਕਟਕੀਪਰ ਐਲੈਕਸ ਕੈਰੀ ਨੇ ਕੀਤਾ। ਉਸ ਨੇ ਫ਼ਰਹਾਨ ਨੂੰ ਸਟੰਪ ਕਰਦੇ ਹੋਏ ਪੈਵੀਲੀਅਨ ਭੇਜ ਦਿੱਤਾ। ਐਂਪਾਇਰ ਨੇ ਉਸ ਨੂੰ ਆਊਟ ਹੋਣ ਦੇ ਇਸ਼ਾਰੇ ਨਾਲ ਹੀ ਗੇਂਦ ਨੂੰ ਵਾਈਡ ਕਰਾਰ ਦੇ ਦਿੱਤਾ। ਇਸ ਤਰ੍ਹਾਂ ਕਿਸਮਤ ਦੇ ਅੱਗੇ ਮਜਬੂਰ 22 ਸਾਲ ਦਾ ਇਹ ਖਿਡਾਰੀ ਖਾਲੀ ਹੱਥ ਵਾਪਿਸ ਚਲਾ ਗਿਆ। ਹਾਲਾਂਕਿ ਉਸ ਦੇ ਸਾਥੀਆਂ ਨੇ ਚੰਗੀ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੂੰ 6 ਅੰਕਾਂ ਨਾਲ ਜਿੱਤ ਦਿਵਾਈ। ਮੈਚ ‘ਚ ਪਾਕਿਸਤਾਨ 2 ਬੱਲੇਬਾਜ਼ ਸਿਰਫ਼ 2 ਦੌੜਾਂ ਦੇ ਟੀਮ ਸਕੋਰ ‘ਤੇ ਆਊਟ ਹੋ ਗਏ ਸਨ।