ਸਮੱਗਰੀ
– ਬ੍ਰੈੱਡ ਸਲਾਈਸ 2
– ਪਿੱਜ਼ਾ ਸੌਸ 4 ਚੱਮਚ
– ਟਮਾਟਰ ਸਲਾਈਸ 4
– ਜੈਤੂਨ ਦੇ ਟੁਕੜੇ 6
– ਹੈਲੇਪੀਨੋ ਦੇ ਟੁਕੜੇ 4
– ਪਿਆਜ਼ ਦੇ ਸਲਾਈਸ ਸੁਆਦ ਮੁਤਾਬਿਕ
– ਚਿਲੀ ਫ਼ਲੇਕਸ 1/4 ਚੱਮਚ
– ਮਿਕਸਡ ਹਰਬਜ਼ 1/4 ਚੱਮਚ
– ਮੌਜ਼ਰੈਲਾ ਚੀਜ਼ (ਕੱਦੂਕਸ ਕੀਤਾ ਹੋਇਆ) ਮੁੱਠੀ ਭਰ
– ਮੱਖਣ 1 ਚੱਮਚ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਬ੍ਰੈੱਡ ਸਲਾਈਸ ਨੂੰ ਲੈ ਕੇ ਉਸ ‘ਤੇ ਪਿੱਜ਼ਾ ਸੌਸ ਲਗਾਓ।
2. ਫ਼ਿਰ ਇਸ ‘ਤੇ ਟਮਾਟਰ ਦੇ ਸਲਾਈਸ, ਜੈਤੂਨ ਦੇ ਟੁਕੜੇ, ਹੈਲੇਪੀਨੋ ਦੇ ਟੁਕੜੇ ਅਤੇ ਪਿਆਜ਼ ਦੇ ਸਲਾਈਸ ਰੱਖੋ।
3. ਫ਼ਿਰ ਇਸ ਦੇ ਉੱਪਰ ਚਿਲੀ ਫ਼ਲੇਕਸ, ਮਿਕਸਡ ਹਰਬਜ਼ ਅਤੇ ਮੌਜ਼ਰੈਲਾ ਚੀਜ਼ ਛਿੜਕੋ।
4. ਦੂਜੇ ਬ੍ਰੈੱਡ ਸਲਾਈਸ ‘ਤੇ ਪਿੱਜ਼ਾ ਸੌਸ ਲਗਾਓ ਅਤੇ ਇਸ ਨਾਲ ਸਲਾਈਸ ਵਾਲੇ ਬ੍ਰੈੱਡ ਨੂੰ ਕਵਰ ਕਰ ਲਓ।
5. ਓਦੋਂ ਤਕ ਮੱਖਣ ਗਰਮ ਕਰਕੇ ਸੈਂਡਵਿਚ ਨੂੰ ਦੋਹਾਂ ਪਾਸਿਆਂ ਤੋਂ ਹਲਕਾ ਬ੍ਰਾਊਨ ਰੰਗ ਦਾ ਹੋਣ ਤਕ ਸੇਕ ਲਓ।
6. ਪੀਜ਼ਾ ਸੈਂਡਵਿਚ ਬਣ ਕੇ ਤਿਆਰ ਹੈ ਇਸ ਨੂੰ ਸਰਵ ਕਰੋ।