ਫ਼ਿਲਮ ਧੂਮ-4 ‘ਚ ਸਲਮਾਨ ਖ਼ਾਨ ਨਾਲ ਰਣਵੀਰ ਸਿੰਘ ਆਵੇਗਾ ਨਜ਼ਰ। ਦੋਹੇਂ ਅਦਾਕਾਰ ਪਹਿਲੀ ਵਾਰ ਕਿਸੇ ਫ਼ਿਲਮ ‘ਚ ਇੱਕੱਠਿਆਂ ਕਰਨਗੇ ਕੰਮ …
ਅਦਾਕਾਰ ਸਲਮਾਨ ਖ਼ਾਨ ਦੀ ਹਾਲ ਹੀ ‘ਚ ਰਿਲੀਜ਼ ਹੋਈ ਰੇਸ 3 ਭਾਵੇਂ ਬੌਕਸ ਆਫ਼ਿਸ ‘ਤੇ ਕਮਜ਼ੋਰ ਰਹੀ, ਪਰ ਇਸ ਨਾਲ ਉਸ ਦੇ ਸਟਾਰਡਮ ‘ਤੇ ਕੋਈ ਖ਼ਾਸ ਅਸਰ ਨਹੀਂ ਪਿਆ। ਸਲਮਾਨ ਦੀ ਮੰਗ ਪਹਿਲਾਂ ਵਾਂਗ ਹੀ ਫ਼ਿਲਮ ਇੰਡਸਟਰੀ ‘ਚ ਬਣੀ ਹੋਈ ਹੈ। ਅਸਲ ‘ਚ ਜਾਣਕਾਰੀ ਮਿਲੀ ਹੈ ਕਿ ਆਦਿਤਿਆ ਚੋਪੜਾ ਨੇ ਧੂਮ-4 ਲਈ ਸਲਮਾਨ ਨੂੰ ਸਾਈਨ ਕਰ ਲਿਆ ਹੈ। ਸੂਤਰਾਂ ਮੁਤਾਬਿਕ, ਪਿੱਛਲੇ ਹਫ਼ਤੇ ਇਹ ਸਭ ਕੁੱਝ ਤੈਅ ਹੋਇਆ। ਆਦਿਤਿਆ ਚੋਪੜਾ ਇਸ ਫ਼ਿਲਮ ਨੂੰ ਵੱਡੇ ਬਜਟ ਨਾਲ ਬਣਾਉਣਾ ਚਾਹੁੰਦਾ ਹੈ ਜਿਸ ਕਾਰਨ ਧੂਮ ਸੀਰੀਜ਼ ਦੀ ਇਹ ਸਭ ਤੋਂ ਵੱਡੀ ਫ਼ਿਲਮ ਰਹੇਗੀ। ਇਸ ਫ਼ਿਲਮ ‘ਚ ਸਲਮਾਨ ਦਾ ਨਵਾਂ ਲੁਕ ਨਜ਼ਰ ਆਵੇਗਾ। ਉਹ ਲੰਬੇ ਵਾਲਾਂ ‘ਚ ਇੱਕ ਵਾਰ ਮੁੜ ਨਜ਼ਰ ਆਏਗਾ। ਧੂਮ-4 ‘ਚ ਪਹਿਲੀ ਵਾਰ ਆਦਿਤਿਆ ਦੇ ਪਸੰਦੀਦਾ ਅਦਾਕਾਰ ਰਣਵੀਰ ਸਿੰਘ ਵੀ ਹੋਵੇਗਾ। ਵੈਸੇ ਰਣਵੀਰ ਪਹਿਲਾਂ ਵੀ ਯਸ਼ ਬੈਨਰ ਹੇਠ ਕਈ ਫ਼ਿਲਮ ਕਰ ਚੁੱਕਾ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਸਲਮਾਨ ਤੇ ਰਣਵੀਰ ਕਿਸੇ ਇੱਕ ਫ਼ਿਲਮ ‘ਚ ਇੱਕੱਠੇ ਨਜ਼ਰ ਆਉਣ ਵਾਲੇ ਹਨ। ਇਨ੍ਹਾਂ ਦੋਵਾਂ ਸਟਾਰਜ਼ ਦੇ ਇੱਕੱਠੇ ਨਜ਼ਰ ਆਉਣ ਨਾਲ ਫ਼ਿਲਮ ਕਾਫ਼ੀ ਚੰਗੀ ਬਣ ਸਕਦੀ ਹੈ। ਧੂਮ ਸੀਰੀਜ਼ ਦੀਆਂ ਪਹਿਲੀਆਂ ਤਿੰਨ ਫ਼ਿਲਮਾਂ ‘ਚ ਅਭਿਸ਼ੇਕ ਬੱਚਨ, ਓਦੈ ਚੋਪੜਾ ਨਜ਼ਰ ਆਏ ਹਨ, ਪਰ ਧੂਮ 4 ਉਹ ਨਹੀਂ ਹੋਣਗੇ। ਆਦਿਤਿਆ ਧੂਮ ਸੀਰੀਜ਼ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ ਜਿਸ ਕਾਰਨ ਉਹ ਚੌਥੇ ਭਾਗ ‘ਚ ਕਈ ਨਵੇਂ ਕਿਰਦਾਰ ਜੋੜਨ ਬਾਰੇ ਵੀ ਸੋਚ ਰਿਹਾ ਹੈ। ਫ਼ਿਲਮ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋਵੇਗੀ। 130 ਦਿਨਾਂ ‘ਚ ਬਿਨਾਂ ਰੁੱਕੇ ਲਗਾਤਾਰ ਫ਼ਿਲਮ ਦੀ ਸ਼ੂਟਿੰਗ ਚੱਲੇਗੀ। ਜ਼ਿਆਦਾਤਰ ਇਸ ਦੀ ਸ਼ੂਟਿੰਗ ਦੁਬਈ ‘ਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੁੱਝ ਹੋਰ ਦੇਸ਼ਾਂ ‘ਚ ਵੀ ਧੂਮ-4 ਦੇ ਕੁੱਝ ਦ੍ਰਿਸ਼ ਦੀ ਸ਼ੂਟਿੰਗ ਕੀਤੀ ਜਾਵੇਗੀ।