ਇਸ ਸਾਲ ਰੇਡ ਤੋਂ ਬਾਅਦ ਅਜੈ ਦੇਵਗਨ ਦੀ ਫ਼ਿਲਮਟੋਟਲ ਧਮਾਲ ‘ਰਿਲੀਜ਼ ਹੋਣ ਵਾਲੀ ਹੈ। ਹੁਣ ਅਜੈ ਨਾਲ ਜੁੜੀ ਇੱਕ ਹੋਰ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਫ਼ਿਲਮ ਤੋਂ ਬਾਅਦ ਉਹ ਆਪਣੀ ਅਗਲੀ ਫ਼ਿਲਮ ਤਾਨਾਜੀ ਜੋ ਕਾਫ਼ੀ ਸਮੇਂ ਤੋਂ ਰੁੱਕੀ ਹੋਈ ਪਈ ਦੀ ਸ਼ੂਟਿੰਗ ਸ਼ੁਰੂ ਕਰਨ ਵਾਲਾ ਹੈ। ਸੂਤਰਾਂ ਮੁਤਾਬਿਕ, ਇਸ ਫ਼ਿਲਮ ਦੀ ਸ਼ੂਟਿੰਗ ਸਤੰਬਰ ਤੋਂ ਸ਼ੁਰੂ ਹੋ ਜਾਵੇਗੀ। ਫ਼ਿਲਮ ਦੀ ਬਾਕੀ ਟੀਮ ਦਾ ਐਲਾਨ ਵੀ ਜਲਦ ਹੀ ਕਰ ਦਿੱਤਾ ਜਾਵੇਗਾ। ਫ਼ਿਲਮ ਦਾ ਬਜਟ 150 ਕਰੋੜ ਰੁਪਏ ਤੈਅ ਕੀਤਾ ਗਿਆ ਹੈ। ਇਹ ਅਜੈ ਦਾ ਇੱਕ ਡਰੀਮ ਪ੍ਰੌਜੈਕਟ ਵੀ ਹੈ ਜਿਸ ਲਈ ਉਹ ਕਾਫ਼ੀ ਉਤਸ਼ਾਹਿਤ ਹੈ। ਇਸ ਫ਼ਿਲਮ ‘ਤੇ ਅਜੈ ਦੀ ਆਪਣੀ ਕੰਪਨੀ ਵੀ ਕੰਮ ਕਰੇਗੀ। ਇਤਿਹਾਸ ‘ਤੇ ਆਧਾਰਿਤ ਇਸ ਫ਼ਿਲਮ ਨੂੰ ਅਜੈ ਦੇਵਗਨ ਅਗਲੇ ਸਾਲ ਦੁਸਹਿਰੇ ਜਾਂ ਦੀਵਾਲੀ ਮੌਕੇ ਰਿਲੀਜ਼ ਕਰ ਕੇ ਧਮਾਕਾ ਕਰਨਾ ਚਾਹੁੰਦਾ ਹੈ। ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਅਜੈ ਨੂੰ ਇਸ ਦੇ ਸ਼ੁਰੂ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਕਿਉਂਕਿ ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਕਿ ਅਜੈ ਨੂੰ ਇਸ ਤਰ੍ਹਾਂ ਦੀ ਫ਼ਿਲਮ ‘ਚ ਪਹਿਲੀ ਵਾਰ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ। ਇਹ ਮਰਾਠਾ ਯੋਧਾ ਤਾਨਾਜੀ ਮਾਲਸੁਰੇ ਦੀ ਬਾਇਓਪਿਕ ਹੈ। ਇਸ ਤੋਂ ਇਲਾਵਾ ਅਜੈ ਦੇਵਗਨ ਨੂੰ ਲਵ ਰੰਜਨ ਦੀ ਅਗਲੀ ਫ਼ਿਲਮ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ।