ਜੋਹਾਂਸਬਰਗ – ਅੰਤਰਰਾਸ਼ਟਰੀ ਕ੍ਰਿਕਟ ‘ਚੋਂ ਇਸੇ ਸਾਲ ਦੇ ਮਈ ਮਹੀਨੇ ‘ਚ ਸੰਨਿਆਸ ਦਾ ਅਚਾਨਕ ਐਲਾਨ ਕਰਨ ਵਾਲੇ ਦੱਖਣੀ ਅਫ਼ਰੀਕਾ ਦੇ AB ਡਵਿਲਿਅਰਜ਼ ਨੇ ਸਾਫ਼ ਕੀਤਾ ਹੈ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ ‘ਚ ਖੇਡਣਾ ਜਾਰੀ ਰੱਖੇਗਾ।
ਡੀਵਿਲਿਅਰਜ਼ ਨੇ ਜਦੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ ਤੱਦ ਉਸ ਨੇ ਵਿਦੇਸ਼ਾਂ ‘ਚ ਖੇਡਣ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ ਦਿੱਤਾ, ਪਰ ਹੁਣ ਉਸ ਨੇ ਸਾਫ਼ ਕੀਤਾ ਕਿ IPL’ਚ ਖੇਡੇਗਾ, ਅਤੇ ਨਾਲ ਹੀ ਉਸ ਨੇ ਘਰੇਲੂ ਫ਼੍ਰੈਂਚਆਈਜ਼ੀ ਟਾਇਟਨਜ਼ ਲਈ ਵੀ ਖੇਡਣ ਦੀ ਉਮੀਦ ਜਤਾਈ ਹੈ।
ਡਵਿਲਿਅਰਜ਼ ਨੇ ਇੱਕ ਵੈੱਬਸਾਈਟ ਨੂੰ ਕਿਹਾ, ”ਮੈਂ ਕੁੱਝ ਸਾਲਾਂ ਤਕ IPL ਖੇਡਣਾ ਜਾਰੀ ਰੱਖਾਂਗਾ ਅਤੇ ਟਾਇਟਨਜ਼ ਲਈ ਵੀ ਖੇਡਾਂਗਾ। ਮੈਂ ਕੁੱਝ ਨੌਜਵਾਨਾ ਦੀ ਵੀ ਮਦਦ ਕਰਨਾ ਚਾਹੁੰਦਾ ਹਾਂ। ਮੇਰੇ ਕੋਲ ਦੁਨੀਆ ਭਰ ਦੇ ਕੁੱਝ ਪ੍ਰਸਤਾਵ ਹਨ, ਅਤੇ ਤੈਅ ਕਰਨਾ ਹੈ ਕਿ ਮੈਨੂੰ ਕੀ ਕਰਨਾ ਹੈ। ਇਸ ਦਿੱਗਜ ਬੱਲੇਬਾਜ਼ ਨੇ ਆਪਣੇ ਸੰਨਿਆਸ ਦੇ ਸਮੇਂ ਕਿਹਾ ਸੀ ਕਿ, ਉਸ ਦੀ ਵਿਦੇਸ਼ ‘ਚ ਖੇਡਣ ਦੀ ਕੋਈ ਯੋਜਨਾ ਨਹੀਂ।