ਡਾਇਨਾ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ਪਰਮਾਣੂ: ਦਾ ਸਟੋਰੀ ਔਫ਼ ਪੋਖਰਣ ਕਾਰਨ ਮੁੜ ਚਰਚਾ ‘ਚ ਹੈ …

ਅਲੱਗ-ਅਲੱਗ ਭੂਮਿਕਾਵਾਂ ਪਸੰਦ

ਡਾਇਨਾ ਨੂੰ ਬਾਲੀਵੁੱਡ ‘ਚ ਆਇਆਂ 6 ਸਾਲ ਹੋ ਗਏ ਹਨ, ਪਰ ਹੁਣ ਤਕ ਉਸ ਨੇ ਬਹੁਤ ਘੱਟ ਫ਼ਿਲਮਾਂ ਕੀਤੀਆਂ ਹਨ। ਉਹ ਬਹੁਤ ਜਲਦੀ ਹੈਪੀ ਫ਼ਿਰ ਭਾਗ ਜਾਏਗੀ ਫ਼ਿਲਮ ‘ਚ ਨਜ਼ਰ ਆਉਣ ਵਾਲੀ ਹੈ …

ਅਦਾਕਾਰਾ ਡਾਇਨਾ ਪੈਂਟੀ ਦਾ ਕਹਿਣਾ ਹੈ ਕਿ ਇੱਕ ਕਲਾਕਾਰ ਹੋਣ ਦੇ ਨਾਤੇ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਣ ਨੂੰ ਹਮੇਸ਼ਾ ਪਹਿਲ ਦੇਣਾ ਪਸੰਦ ਕਰੇਗੀ ਕਿਉਂਕਿ ਉਹ ਲਗਤਾਰ ਇੱਕੋ ਤਰ੍ਹਾਂ ਦੀਆਂ ਫ਼ਿਲਮਾਂ ਕਰਨ ਤੋਂ ਦੂਰ ਰਹਿਣਾ ਚਾਹੁੰਦੀ ਹੈ। ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ਪਰਮਾਣੂ: ਦਾ ਸਟੋਰੀ ਔਫ਼ ਪੋਖਰਣ” ਚ ਅਦਾਕਾਰੀ ਵਿਖਾਉਣ ਵਾਲੀ ਅਭਿਨੇਤਰੀ ਡਾਇਨਾ ਦਾ ਮੰਨਣਾ ਹੈ ਕਿ ਇਹ ਮਹੱਤਵਪੂਰਨ ਹੈ ਕਿ ਫ਼ਿਲਮ ਟਿਕਟ ਖਿੜਕੀ ‘ਤੇ ਚੰਗੀ ਕਮਾਈ ਕਰੇ, ਪਰ ਕਿਸੇ ਫ਼ਿਲਮ ਦੀ ਕਹਾਣੀ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ। ਡਾਇਨਾ ਨੇ ਅੱਗੇ ਗੱਲ ਕਰਦੇ ਕਿਹਾ ਕਿ ਫ਼ਿਲਮ ਦੀ ਬੌਕਸ ਆਫ਼ਿਸ ‘ਤੇ ਸਫ਼ਲਤਾ ਨਿਸ਼ਚਿਤ ਤੌਰ ‘ਤੇ ਮਹੱਤਤਾ ਰੱਖਦੀ ਹੈ। ਆਖ਼ਿਰਕਾਰ ਇੱਕ ਫ਼ਿਲਮ ਨੂੰ ਬਣਾਉਣ ‘ਚ ਬਹੁਤ ਪੈਸਾ ਲੱਗਦਾ ਹੈ ਜਿਸ ਕਾਰਨ ਕੋਈ ਵੀ ਫ਼ਿਲਮ ਨੂੰ ਘਾਟੇ ‘ਚ ਨਹੀਂ ਵੇਖਣਾ ਪਸੰਦ ਕਰੇਗਾ ਕਿਉਂਕਿ ਇੱਕ ਫ਼ਿਲਮ ਬਣਾਉਣ ਲਈ ਬਹੁਤ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਹ ਸਭ ਡਾਇਨਾ ਨੇ ਆਇਫ਼ਾ ਐਵਾਰਡਜ਼ ਦੌਰਾਨ ਗੱਲਬਾਤ ਕਰਦੀ ਨੇ ਕਿਹਾ। ਡਾਇਨਾ ਅਨੁਸਾਰ, ”ਕੁਝ ਫ਼ਿਲਮਾਂ ਹੁੰਦੀਆਂ ਹਨ ਜਿਨ੍ਹਾਂ ਬਾਰੇ ਸਾਰੇ ਜਾਣਦੇ ਹੁੰਦੇ ਹਨ ਕਿ ਇਹ ਚੰਗਾ ਪ੍ਰਦਰਸ਼ਨ ਕਰਨਗੀਆਂ। ਜਦਕਿ ਦੂਜੇ ਪਾਸੇ ਕੁੱਝ ਅਜਿਹੀਆਂ ਵੀ ਫ਼ਿਲਮਾਂ ਹੁੰਦੀਆਂ ਹਨ ਜਿਨ੍ਹਾਂ ਦੀ ਕਹਾਣੀ ਚੰਗੀ ਹੁੰਦੀ ਹੈ, ਪਰ ਇਨ੍ਹਾਂ ਨੂੰ ਕਰਨ ‘ਚ ਥੋੜ੍ਹਾ ਔਖਾ ਕੰਮ ਹੁੰਦਾ ਹੈ ਜਿਸ ਲਈ ਹਰ ਕੋਈ ਇਨ੍ਹਾਂ ਨੂੰ ਕਰਨਾ ਨਹੀਂ ਪਸੰਦ ਕਰਦਾ। ਜਦਕਿ ਉਸ ਨੂੰ ਲੱਗਦਾ ਹੈ ਕਿ ਚੁਣੌਤੀ ਨੂੰ ਕਬੂਲਣਾ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਆਖ਼ੀਰਕਾਰ ਤੁਸੀਂ ਨਵੀਂ ਸ਼ੈਲੀ ਅਤੇ ਨਵੀਂ ਭੂਮਿਕਾ ਦੀ ਤਲਾਸ਼ ਕਰਨੀ ਚਾਹੁੰਦੋ ਹੋ।” ਮਾਡਲ ਤੋਂ ਅਦਾਕਾਰ ਬਣੀ ਡਾਇਨਾ ਨੇ 20 12 ‘ਚ ਫ਼ਿਲਮ ਕੌਕਟੇਲ ਨਾਲ
ਬੌਲੀਵੁੱਡ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਹੈਪੀ ਭਾਗ ਜਾਏਗੀ 2016, ਲਖਨਊ ਸੈਂਟਰਲ 2017 ਅਤੇ ਪਰਮਾਣੂ: ਦਾ ਸਟੋਰੀ ਔਫ਼ ਪੋਖਰਣ ‘2018 ‘ਚ ਚੰਗੀ ਅਦਾਕਾਰੀ ਵਿਖਾਈ ਹੈ। ਫ਼ਿਲਮਾਂ ‘ਚ ਲੰਬੇ ਅੰਤਰਾਲ ਬਾਰੇ ਡਾਇਨਾ ਨੇ ਕਿਹਾ ਕਿ ਇਹ ਅੰਤਰਾਲ ਉਸ ਨੇ ਚੰਗੀ ਸਕ੍ਰਿਪਟ ਨਾ ਮਿਲਣ ਕਾਰਨ ਪਾਇਆ ਹੈ ਜਿਸ ਲਈ ਉਹ ਖ਼ੁਦ ਨੂੰ ਜ਼ਿੰਮੇਵਾਰ ਨਹੀਂ ਮੰਨਦੀ ਹੈ। ਤੁਹਾਨੂੰ ਦੱਸ ਦਈਏ ਕਿ ਡਾਇਨਾ ਇੱਕ ਵਾਰ ਫ਼ਿਰ ਬੇਹੱਦ ਜਲਦ ਆਪਣੀ ਅਗਲੀ ਫ਼ਿਲਮ ਹੈਪੀ ਫ਼ਿਰ ਭਾਗ ਜਾਏਗੀ ‘ਚ ਨਜ਼ਰ ਆਉਣ ਵਾਲੀ ਹੈ।