ਕੋਲੰਬੋ – ਗੇਂਦ ਨਾਲ ਛੇੜਛਾੜ ਦੇ ਦੋਸ਼ਾਂ ਵਿੱਚ ICC ਦੀ ਇੱਕ ਮੈਚ ਦੀ ਪਾਬੰਦੀ ਝੱਲ ਰਹੇ ਸ਼੍ਰੀਲੰਕਾ ਦੇ ਕਪਤਾਨ ਦਿਨੇਸ਼ ਚਾਂਦੀਮਲ ‘ਤੇ ਉਸ ਦੇ ਦੇਸ਼ ਦਾ ਕ੍ਰਿਕਟ ਬੋਰਡ ਆਪਣੇ ਵਲੋਂ ਕੋਈ ਪਾਬੰਦੀ ਨਹੀਂ ਲਾਏਗਾ।
ਸ਼੍ਰੀਲੰਕਾ ਦੇ ਕ੍ਰਿਕਟ ਅਧਿਕਾਰੀਆਂ ਨੇ ਫ਼ੈਸਲਾ ਕੀਤਾ ਕਿ ਚਾਂਦੀਮਲ ‘ਤੇ ਉਨ੍ਹਾਂ ਵਲੋਂ ਹੋਰ ਕੋਈ ਪਾਬੰਦੀ ਨਹੀਂ ਲਾਈ ਜਾਵੇਗੀ। ਜ਼ਿਕਰਯੋਗ ਹੈ ਕਿ ਆਸਟਰੇਲੀਆ ਦੇ ਤਿੰਨ ਕ੍ਰਿਕਟਰਾਂ ਕਪਤਾਨ ਸਟੀਵ ਸਮਿਥ, ਉੱਪ ਕਪਤਾਨ ਡੇਵਿਡ ਵੌਰਨਰ ਅਤੇ ਨੌਜਵਾਨ ਖਿਡਾਰੀ ਕੈਮਰੂਨ ਬੈਨਕ੍ਰੌਫ਼ਟ ਨੂੰ ਦੱਖਣੀ ਅਫ਼ਰੀਕਾ ਵਿਰੁੱਧ ਤੀਜੇ ਟੈੱਸਟ ਵਿੱਚ ਗੇਂਦ ਨਾਲ ਛੇੜਛਾੜ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ICC ਨੇ ਸਜ਼ਾ ਦਿੱਤੀ ਸੀ, ਪਰ ਕ੍ਰਿਕਟ ਆਸਟਰੇਲੀਆ ਨੇ ਇਸ ਤੋਂ ਅੱਗੇ ਜਾਂਦੇ ਹੋਏ ਸਮਿਥ ਤੇ ਵੌਰਨਰ ‘ਤੇ ਇੱਕ-ਇੱਕ ਸਾਲ ਅਤੇ ਬੈਨਕ੍ਰਾਫ਼ਟ ‘ਤੇ 9 ਮਹੀਨੇ ਦੀ ਪਾਬੰਦੀ ਲਾਈ ਸੀ।