ਚੰਡੀਗੜ– ਭਾਰਤੀ ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਪੰਜਾਬ ਸਰਕਾਰ ਡੀ.ਐੱਸ.ਪੀ ਅਹੁਦੇ ਉਤੇ ਬਰਕਰਾਰ ਰੱਖੇਗੀ। ਹਰਮਨਪ੍ਰੀਤ ਨੂੰ ਫੌਜ ਵਾਂਗ ਆਨਰੇਰੀ ਡੀ.ਐੱਸ.ਪੀ ਅਹੁਦਾ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਹਰਮਨਪ੍ਰੀਤ ਕੌਰ ਦੀ ਬੀ.ਏ ਦੀ ਡਿਗਰੀ ਫਰਜ਼ੀ ਹੋਣ ਕਾਰਨ ਉਹਨਾਂ ਨੂੰ ਡੀਐਸਪੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ਕਾਂਸਟੇਬਲ ਦੀ ਨੌਕਰੀ ਦੇਣ ਦੀ ਗੱਲ ਕਹੀ ਗਈ ਸੀ।