ਸਮੱਗਰੀ
– ਦੁੱਧ 1 ਲੀਟਰ
– ਚੌਲ 1 ਚੱਮਚ
– ਪਾਣੀ 3 ਕੱਪ
– ਖੰਡ 100 ਗ੍ਰਾਮ
– ਸੌਂਗੀ 1 ਚੱਮਚ
– ਬਾਦਾਮ, ਕਾਜੂ, ਪਿੱਸਤਾ (ਬਾਰੀਕ ਕੱਟੇ ਹੋਏ) -2 ਚੱਮਚ
– ਕੇਸਰ ਦੇ ਲੱਛੇ 12-15
– ਇਲਾਇਚੀ ਪਾਊਡਰ 1 ਚੱਮਚ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਬਾਊਲ ‘ਚ ਚੌਲ ਲੈ ਕੇ ਉਸ ਨੂੰ 3 ਕੱਪ ਪਾਣੀ ‘ਚ 1 ਘੰਟੇ ਲਈ ਭਿਓਂ ਕੇ ਰੱਖ ਦਿਓ।
2. ਕੋਲੀ ‘ਚ 2 ਚੱਮਚ ਦੁੱਧ ‘ਚ ਕੇਸਰ ਦੇ ਧਾਗੇ ਪਾ ਕੇ ਰੱਖ ਦਿਓ।
3. ਫ਼ਿਰ ਪੈਨ ‘ਚ ਦੁੱਧ ਪਾ ਕੇ ਗਰਮ ਕਰਨ ਲਈ ਰੱਖ ਦਿਓ ਤਾਂ ਕਿ ਉਹ ਪੱਕ ਕੇ ਗਾੜ੍ਹਾ ਹੋ ਜਾਵੇ।
4. ਜਦੋਂ ਦੁੱਧ ਪਕ ਕੇ ਇੱਕ ਚੌਥਾਈ ਰਹਿ ਜਾਵੇ ਤਾਂ ਉਸ ‘ਚ ਭਿਓਂਏ ਹੋਏ ਚੌਲ ਅਤੇ ਖੰਡ ਪਾ ਕੇ 15 ਮਿੰਟ ਤਕ ਪਕਾਓ।
5. ਫ਼ਿਰ ਇਸ ‘ਚ ਇਲਾਇਚੀ ਪਾਊਡਰ ਅਤੇ ਕੇਸਰ ਵਾਲਾ ਦੁੱਧ ਮਿਲਾ ਕੇ 2 ਮਿੰਟ ਪਕਾਓ ਅਤੇ ਫਿਰ ਇਸ ਨੂੰ ਸੇਕ ਤੋਂ ਹਟਾ ਦਿਓ।
6. ਪੈਨ ‘ਚ ਘਿਉ ਗਰਮ ਕਰ ਕੇ ਉਸ ‘ਚ ਸੌਗੀ ਅਤੇ ਮੇਵੇ ਪਾ ਕੇ ਹਲਕਾ ਭੁੰਨ ਲਓ। ਫ਼ਿਰ ਇਨ੍ਹਾਂ ਮੇਵਿਆਂ ਨੂੰ ਖੀਰ ‘ਚ ਪਾ ਕੇ ਮਿਕਸ ਕਰ ਲਓ।
8. ਕੇਸਰੀਆ ਸ਼ਾਹੀ ਖੀਰ ਬਣ ਕੇ ਤਿਆਰ ਹੈ। ਇਸ ਨੂੰ ਗਰਮਾ-ਗਰਮ ਸਰਵ ਕਰੋ।