ਕੀਵੀ ਦੇਖਣ ‘ਚ ਚੀਕੂ ਵਰਗਾ ਲੱਗਦਾ ਹੈ। ਇਹ ਵਾਇਟਾਮਿਨ-C ਨਾਲ ਭਰਪੂਰ ਹੁੰਦਾ ਹੈ। ਰੋਜ਼ਾਨਾ ਕੀਵੀ ਫ਼ਲ ਖਾਣ ਨਾਲ ਵਿਅਕਤੀ ਦੀ ਉਮਰ ਲੰਬੀ ਹੁੰਦੀ ਹੈ। ਆਯੁਰਵੇਦ ਮੁਤਾਬਿਕ, ਦੱਸਿਆ ਜਾਂਦਾ ਹੈ ਕਿ ਇਹ ਫ਼ਲ ਸਿਹਤ ਲਈ ਬਹੁਤ ਵਧੀਆ ਹੈ। ਕੀਵੀ ਫ਼ਲ ‘ਚ ਸਾਰੇ ਉਪਯੋਗੀ ਤੱਤ ਮੌਜੂਦ ਹੁੰਦੇ ਹਨ। ਇਸ ‘ਚ ਵਿਟਾਮਿਨ-C ਦੀ ਮਾਤਰਾ ਹੋਣ ਕਾਰਨ ਇਹ ਸ਼ਰੀਰ ਨੂੰ ਕਈ ਰੋਗਾਂ ਤੋਂ ਮੁਕਤ ਰੱਖਦਾ ਹੈ ਅਤੇ ਤਨਾਅ ਦੀ ਸਮੱਸਿਆ ਵੀ ਦੂਰ ਰੱਖਦਾ ਹੈ।
ਕੀਵੀ ਫ਼ਲ ਦੇ ਫ਼ਾਇਦੇ
ਦਿਲ ਦੇ ਲਈ ਫ਼ਾਇਦੇਮੰਦ: ਕੀਵੀ ਫ਼ਲ ਖਾਣ ਨਾਲ ਦਿਲ ਦੇ ਰੋਗਾਂ ਤੋਂ ਰਾਹਤ ਮਿਲਦੀ ਹੈ, ਅਤੇ ਦਿਲ ਸਿਹਤਮੰਦ ਰਹਿੰਦਾ ਹੈ।
ਬਲੱਡ ਪ੍ਰੈਸ਼ਰ ਘੱਟ ਕਰੇ: ਕੀਵੀ ਫ਼ਲ ਖਾਣ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਰਹਿੰਦੀ ਹੈ।
ਥਕਾਵਟ ਦੂਰ ਕਰੇ: ਇਸ ਦੀ ਵਰਤੋਂ ਨਾਲ ਸਰੀਰ ਦੀ ਥਕਾਵਟ ਤੋਂ ਛੁਟਕਾਰਾ ਮਿਲਦਾ ਹੈ।
ਸ਼ੂਗਰ ਤੋਂ ਛੁਟਕਾਰਾ: ਇਹ ਫ਼ਲ ਸ਼ੂਗਰ ਦੇ ਮਰੀਜ਼ਾਂ ਲਈ ਵੀ ਫ਼ਾਇਦੇਮੰਦ ਹੁੰਦਾ ਹੈ।
ਖ਼ੂਨ ਦੀ ਕਮੀ ਨੂੰ ਦੂਰ ਕਰੇ: ਕੀਵੀ ਫ਼ਲ ਦੀ ਵਰਤੋਂ ਕਰਨ ਨਾਲ ਸ਼ਰੀਰ ‘ਚੋਂ ਖ਼ੂਨ ਦੀ ਕਮੀ ਪੂਰੀ ਹੋ ਜਾਂਦੀ ਹੈ।
ਐਂਟੀਔਕਸੀਡੈਂਟ ਨਾਲ ਭਰਪੂਰ: ਵਾਇਟਾਮਿਨ C ਨਾਲ ਭਰਪੂਰ ਕੀਵੀ ਫ਼ਲ ‘ਚ ਐਂਟੀਔਕਸੀਡੈਂਟ ਮੋਜੂਦ ਹੁੰਦੇ ਹਨ ਜੋ ਕਈ ਤਰ੍ਹਾਂ ਦੇ ਇੰਨਫ਼ੈਕਸ਼ਨਜ਼ ਨੂੰ ਦੂਰ ਰੱਖਣ ‘ਚ ਮਦਦ ਕਰਦੇ ਹਨ।
ਕੋਲੈਸਟਰੋਲ ਲੇਵਲ ‘ਚ ਮਦਦਗਾਰ: ਕੀਵੀ ਫ਼ਲ ਕੋਲੈਸਟਰੋਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਇਸ ਦੀ ਨਿਯਮਤ ਵਰਤੋਂ ਨਾਲ ਕੋਲੈਸਟਰੋਲ ਕੰਟਰੋਲ ‘ਚ ਰਹਿੰਦਾ ਹੈ। ਦਿਲ ਨਾਲ ਜੁੜੀਆਂ ਬੀਮਾਰੀਆਂ ‘ਚ ਇਹ ਬਹੁਤ ਫ਼ਾਇਦੇਮੰਦ ਹੁੰਦਾ ਹੈ।
ਸੋਜ ਘੱਟ ਕਰਨ ‘ਚ ਮਦਦ ਕਰਦਾ ਹੈ: ਕੀਵੀ ‘ਚ ਇਨਫ਼ਲੇਮੇਟਰੀ ਗੁਣ ਹੁੰਦੇ ਹਨ ਇਸ ਲਈ ਜੇ ਕਿਤੇ ਸ਼ਰੀਰ ਦੇ ਅੰਦਰਲੇ ਹਿੱਸੇ ‘ਚ ਸੱਟ ਕਾਰਨ ਸੋਜ ਹੋਵੇ ਤਾਂ ਕੀਵੀ ਫ਼ਲ ਦੀ ਵਰਤੋਂ ਕਰੋ ਇਹ ਫ਼ਾਇਦੇਮੰਦ ਹੁੰਦੀ ਹੈ।
ਕਬਜ਼ ਤੋਂ ਰਾਹਤ: ਕੀਵੀ ‘ਚ ਫ਼ਾਈਬਰ ਭਰਪੂਰ ਮਾਤਰਾ ‘ਚ ਹੁੰਦੇ ਹਨ। ਕੀਵੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ‘ਚ ਫ਼ਾਈਬਰ ਦੀ ਮੋਜੂਦਗੀ ਕਾਰਨ ਪਾਚਨ ਕਿਰਿਆ ਵੀ ਸਹੀ ਰਹਿੰਦੀ ਹੈ।