ਸੰਗਰੂਰ ਵਿਚ ਕਿਸਾਨਾਂ ਵਲੋਂ ਬੀਜਿਆਂ ਝੋਨਾ ਕੀਤਾ ਨਸ਼ਟ
ਸੰਗਰੂਰ – 20 ਜੂਨ ਤੋਂ ਪਹਿਲਾਂ ਝੋਨਾ ਲਾਉਣ ਵਾਲੇ ਕਿਸਾਨਾਂ ਖਿਲਾਫ ਸਰਕਾਰ ਵਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਅੱਜ ਸੰਗਰੂਰ ਦੇ ਇਕ ਪਿੰਡ ਵਿਚ ਕਿਸਾਨਾਂ ਵਲੋਂ ਬੀਜਿਆਂ ਝੋਨਾ ਸਰਕਾਰ ਵਲੋਂ ਨਸ਼ਟ ਕਰ ਦਿੱਤਾ ਗਿਆ ਹੈ।ਵਰਨਣਯੋਗ ਹੈ ਕਿ ਇਥੇ ਕਿਸਾਨਾਂ ਵਲੋਂ ਸਰਕਾਰ ਦੇ ਹੁਕਮਾਂ ਖਿਲਾਫ 20 ਜੂਨ ਤੋਂ ਪਹਿਲਾਂ ਹੀ ਝੋਨਾ ਲਾਇਆ ਜਾ ਰਿਹਾ ਸੀ। ਜਿਸ ਖਿਲਾਫ ਸਰਕਾਰ ਵਲੋਂ ਇਹ ਵੱਡੀ ਕਰਵਾਈ ਕੀਤੀ ਗਈ ਹੈ। ਦੱਸਣਯੋਗ ਹੈ ਕਿ ਕੱਲ ਬਠਿੰਡਾ ਵਿਚ 20 ਜੂਨ ਤੋਂ ਪਹਿਲਾਂ ਹੀ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਸੀ।