ਨਵੀਂ ਦਿੱਲੀ— ਗੁਰੂ ਭਈਯੂ ਜੀ ਮਹਾਰਾਜ ਦੀ ਲਾਸ਼ ਅੱਜ ਇੰਦੌਰ ‘ਚ ਉਨ੍ਹਾਂ ਦੇ ਘਰ ਪੁੱਜੀ। ਉਨ੍ਹਾਂ ਦੀ ਮੌਤ ਨਾਲ ਪੂਰਾ ਪਰਿਵਾਰ ਦੁੱਖੀ ਹੈ। ਭਈਯੂ ਜੀ ਮਹਾਰਾਜ ਨੇ ਬੁੱਧਵਾਰ ਨੂੰ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਹੁਣ ਪਤਾ ਨਹੀਂ ਚੱਲ ਸਕਿਆ ਹੈ ਕਿ ਭਈਯੂ ਜੀ ਨੇ ਖੁਦਕੁਸ਼ੀ ਕਿਉਂ ਕੀਤੀ ਹੈ। ਇਕ ਸੁਸਾਇਡ ਨੋਟ ਵੀ ਸਾਹਮਣੇ ਆਇਆ ਹੈ, ਜਿਸ ‘ਚ ਲਿਖਿਆ ਸੀ ਕਿ ਉਹ ਬਹੁਤ ਤਨਾਅ ‘ਚ ਸਨ। ਭਈਯੂ ਜੀ ਮਹਾਰਾਜ ਧਰਮਗੁਰੂ ਹੋਣ ਦੇ ਨਾਲ-ਨਾਲ ਰਾਜਨੀਤਿਕ ਗਲੀਆਰੇ ‘ਚ ਵੀ ਸ਼ਾਮਲ ਸਨ। ਭਈਯੂ ਜੀ ਮਹਾਰਾਜ ਦਾ ਬੁੱਧਵਾਰ ਦੁਪਹਿਰ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨ ਲਈ ਇੰਦੌਰ ਦੇ ਆਸ਼ਰਮ ‘ਚ ਰੱਖਿਆ ਗਿਆ ਹੈ। ਭਈਯੂ ਜੀ ਨੂੰ ਮੁਖ ਅਗਨੀ ਉਨ੍ਹਾਂ ਦੀ ਬੇਟੀ ਕੁਹੂ ਦਵੇਗੀ।