ਅੰਮ੍ਰਿਤਸਰ : ਰੇਲ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਹੁਣ ਆਪਣੀ ਮਾਂ ਬੋਲੀ ਪੰਜਾਬੀ ‘ਚ ਰੇਲ ਟਿਕਟ ਮਿਲੇਗੀ, ਜਿਸ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਕੀਤੀ ਗਈ ਹੈ। ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਇਸ ਉਪਰਾਲੇ ਸਦਕਾ ਹੁਣ ਹਰ ਸੂਬੇ ‘ਚ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ‘ਚ ਹੀ ਟਿਕਟ ਮਿਲੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਅਫਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਲਈ ਇਕ ਵਿਸ਼ੇਸ਼ ਸਾਫਟਵੇਅਰ ਦਾ ਨਿਰਮਾਣ ਕੀਤਾ ਗਿਆ ਹੈ ਤੇ ਹੁਣ ਅੰਗਰੇਜ਼ੀ ਤੇ ਹਿੰਦੀ ਦੇ ਨਾਲ-ਨਾਲ ਟਿਕਟ ‘ਤੇ ਪੰਜਾਬੀ ‘ਚ ਵੀ ਛਾਪਿਆ ਜਾਵੇਗਾ। ਇਸ ਸਬੰਧੀ ਆਮ ਲੋਕਾਂ ਨੇ ਸਰਕਾਰ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਫਾਇਦਾ ਹੋਵੇਗਾ ਜੋ ਅੰਗਰੇਜ਼ੀ ਤੇ ਹਿੰਦੀ ਨਹੀਂ ਜਾਣਦੇ।