ਜੇ ਖਾਣੇ ਨਾਲ ਚਟਪਟੀ ਚਟਨੀ ਜਾਂ ਫ਼ਿਰ ਰਾਇਤਾ ਮਿਲ ਜਾਵੇ ਤਾਂ ਮਜ਼ਾ ਹੀ ਆ ਜਾਂਦਾ ਹੈ ਅਤੇ ਖਾਣਾ ਆਸਾਨੀ ਨਾਲ ਪਚ ਵੀ ਜਾਂਦਾ ਹੈ। ਇਸ ਹਫ਼ਤੇ ਅਸੀਂ ਤੁਹਾਨੂੰ ਰਾਇਤੇ ਦੀ ਰੈਸਿਪੀ ਦੱਸਣ ਜਾ ਰਹੇ ਹਾਂ ਜਿਸ ਨੂੰ ਲੰਚ ਜਾਂ ਡਿਨਰ ‘ਚ ਪਰੋਸ ਕੇ ਇਸ ਨੂੰ ਸਪੈਸ਼ਲ ਬਣਾ ਸਕਦੇ ਹੋ। ਆਓ ਜਾਣਦੇ ਹਾਂ ਪੁਦੀਨਾ ਰਾਇਤਾ ਬਣਾਉਣ ਦੀ ਵਿਧੀ ਬਾਰੇ …
ਸਮੱਗਰੀ
– ਦਹੀਂ 1 ਕੱਪ
– ਪੁਦੀਨੇ ਦੇ ਪੱਤੇ 1 ਮੁੱਠੀ
– ਲਾਲ ਮਿਰਚ ਪਾਊਡਰ 1/2 ਚੱਮਚ
– ਜ਼ੀਰਾ ਪਾਊਡਰ 1/2 ਚੱਮਚ
– ਨਮਕ ਸੁਆਦ ਮੁਤਾਬਿਕ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਬਲੈਂਡਰ ‘ਚ ਪੁਦੀਨੇ ਦੀਆਂ ਪੱਤੀਆਂ ਅਤੇ ਇੱਕ ਚੱਮਚ ਦਹੀਂ ਪਾ ਕੇ ਬਲੈਂਡ ਕਰ ਕੇ ਪੇਸਟ ਤਿਆਰ ਕਰ ਲਓ। ਫ਼ਿਰ ਇਸ ਨੂੰ ਬਾਊਲ ‘ਚ ਕੱਢ ਕੇ ਇਸ ‘ਚ ਇੱਕ ਚੱਮਚ ਦਹੀਂ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਇਸ ‘ਚ ਲਾਲ ਮਿਰਚ ਪਾਊਡਰ, ਜ਼ੀਰਾ ਪਾਊਡਰ ਅਤੇ ਨਮਕ ਮਿਕਸ ਕਰੋ। ਪੁਦੀਨਾ ਰਾਇਤਾ ਬਣ ਕੇ ਤਿਆਰ ਹੈ, ਅਤੇ ਇਸ ਨੂੰ ਪੁਦੀਨੇ ਦੇ ਪੱਤਿਆਂ ਨਾਲ ਗਾਰਨਿਸ਼ ਕਰ ਕੇ ਸਰਵ ਕਰੋ।