ਨੈਸ਼ਨਲ ਡੈਸਕ— ਕਰਨਾਟਕ ਦੀ ਜੈਨਗਰ ਵਿਧਾਨ ਸਭਾ ਲਈ ਹੋਈਆਂ ਚੋਣਾਂ ਦੀ ਗਿਣਤੀ ਦੇ ਪਹਿਲੇ ਦੋ ਘੰਟੇ ਦੇ ਰੁਝਾਨਾਂ ਮੁਤਾਬਕ ਕਾਂਗਰਸ ਨੂੰ ਭਾਜਪਾ ‘ਤੇ ਕਰੀਬ 7,300 ਵੋਟਾਂ ਦੇ ਅੰਤਰ ਤੋਂ ਵਾਧਾ ਹਾਸਲ ਕੀਤਾ ਹੈ। ਚੋਣ ਅਧਿਕਾਰੀਆਂ ਨੇ ਦੱਸਿਆ ਹੈ ਸਵੇਰੇ 10 ਵਜੇ ਤੱਕ ਕਾਂਗਰਸ ਦੀ ਉਮੀਦਵਾਰ ਸੌਮਿਆ ਰੈਡੀ 27,195 ਵੋਟਾਂ ਨਾਲ ਭਾਜਪਾ ਦੇ ਬੀ. ਐੱਨ. ਪ੍ਰਹਿਲਾਦ ਤੋਂ ਅੱਗੇ ਚੱਲ ਰਹੀ ਹੈ, ਜਿੰਨ੍ਹਾਂ 1 ਹੁਣ ਤੱਕ 19,873 ਵੋਟਾਂ ਮਿਲੀਆਂ ਹਨ।
ਜੇ. ਡੀ. ਐੱਸ. ਨੇ ਕੀਤਾ ਸੀ ਕਾਂਗਰਸ ਦਾ ਸਮਰਥਨ—
ਜੈਨਗਰ ਵਿਧਾਨ ਸਭਾ ਖੇਤਰ ‘ਚ 11 ਜੂਨ ਨੂੰ ਹੋਈਆਂ ਚੋਣਾਂ ‘ਚ 55 ਫੀਸਦੀ ਵੋਟਾਂ ਹੋਈਆਂ ਸਨ। ਪੂਰੇ ਸੂਬੇ ‘ਚ ਵਿਧਾਨ ਸਭਾ ਚੋਣਾਂ 12 ਮਈ ਨੂੰ ਹੋਈਆਂ ਸਨ ਪਰ ਭਾਜਪਾ ਦੇ ਉਮੀਦਵਾਰ ਅਤੇ ਇਸ ਸੀਟ ਤੋਂ ਵਿਧਾਇਕ ਬੀ. ਐੱਨ. ਵਿਜੈ ਕੁਮਾਰ ਦੀ ਮੌਤ ਤੋਂ ਬਾਅਦ ਜੈਨਗਰ ‘ਚ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਇਸ ਸੀਟ ‘ਤੇ ਵਿਜੈ ਕੁਮਾਰ ਦੇ ਭਰਾ ਭਾਜਪਾ ਉਮੀਦਵਾਰ ਬੀ. ਐੱਨ. ਪ੍ਰਹਿਲਾਦ ਅਤੇ ਕਾਂਗਰਸ ਦੇ ਮੁੱਖ ਨੇਤਾ ਅਤੇ ਸਾਬਕਾ ਮੰਤਰੀ ਰਾਮਲਿੰਗਾ ਰੈੱਡੀ ਦੀ ਲੜਕੀ ਸੌਮਿਆ ਰੈਡੀ ਵਿਚਕਾਰ ਸਿੱਧਾ ਮੁਕਾਬਲਾ ਹੈ। ਇੱਥੋਂ ਕੁੱਲ 19 ਉਮੀਦਵਾਰ ਮੈਦਾਨ ‘ਚ ਹਨ। ਚੋਣਾਂ ਤੋਂ ਪਹਿਲਾਂ ਜਨਤਾ ਦਲ (ਐੱਸ) ਨੇ 5 ਜੂਨ ਨੂੰ ਆਪਣਾ ਉਮੀਦਵਾਰ ਵਾਪਸ ਲੈ ਲਿਆ ਸੀ ਅਤੇ ਸੱਤਾਧਾਰੀ ਗਠਜੋੜ ਸਹਿਯੋਗੀ ਕਾਂਗਰਸ ਨੂੰ ਪਾਰਟੀ ਵੱਲੋਂ ਸਮਰਥਨ ਦਿੱਤਾ ਸੀ।
12 ਮਈ ਨੂੰ ਹੋਈਆਂ ਸਨ ਵਿਧਾਨ ਸਭਾ ਚੋਣਾਂ—
ਦੱਸ ਦੇਈਏ ਕਿ ਜੇ. ਡੀ. ਐੱਸ. ਅਤੇ ਕਾਂਗਰਸ ਨੇ 12 ਮਈ ਦੇ ਵਿਧਾਨ ਸਭਾ ਚੋਣਾਂ ਦੇ ਤਿੰਨ ਪੱਖੀ ਨਜੀਤੇ ਆਉਣ ਤੋਂ ਬਾਅਦ ਸੂਬੇ ‘ਚ ਗਠਜੋੜ ਕੀਤਾ ਸੀ। ਸਭ ਤੋਂ ਵੱਡੀ ਪਾਰਟੀ ਹੋਣ ਦੇ ਨਾ ਤੇ ਰਾਜਪਾਲ ਤੋਂ ਮਿਲੇ ਸੱਦੇ ਤੋਂ ਬਾਅਦ ਭਾਜਪਾ ਨੇ ਸਰਕਾਰ ਬਣਾਈ ਸੀ ਪਰ ਵਿਸ਼ਵਾਸ਼ ਵੋਟ ਦਾ ਸਾਹਮਾ ਕੀਤੇ ਬਗੈਰ ਹੀ 19 ਮਈ ਨੂੰ ਬੀ. ਐੱਸ. ਯੇਦੀਯੁਰੱਪਾ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਕੁਮਾਰਸੁਆਮੀ ਨੇ ਕਰਨਾਟਕ ਦੇ ਸੀ. ਐੱਮ. ਦੇ ਤੌਰ ‘ਤੇ 23 ਮਈ ਨੂੰ ਸਹੁੰ ਲਈ ਸੀ।