ਨਵੀਂ ਦਿੱਲੀ — ਪੰਜਾਬ ਨੈਸ਼ਨਲ ਬੈਂਕ(ਪੀ.ਐੱਨ.ਬੀ.) ਦੇ ਮੁੱਖ ਦੋਸ਼ੀ ਨੀਰਵ ਮੋਦੀ ਦੇ ਖਿਲਾਫ ਅੱਜ ਸੀ.ਬੀ.ਆਈ. ਨੇ ਚਾਰਜ ਸ਼ੀਟ ਦਾਖਲ ਕਰ ਦਿੱਤੀ। ਸੀ.ਬੀ.ਆਈ. ਵਲੋਂ ਇਸ ਮਾਮਲੇ ਵਿਚ ਦਾਖਲ ਹੋਣ ਵਾਲੀ ਇਹ ਪਹਿਲੀ ਚਾਰਜਸ਼ੀਟ ਹੈ। ਇਸ ਚਾਰਜਸ਼ੀਟ ਵਿਚ ਨੀਰਵ ਮੋਦੀ ਤੋਂ ਇਲਾਵਾ ਕਈ ਹੋਰ ਲੋਕਾਂ ਦੇ ਨਾਮ ਵੀ ਸ਼ਾਮਲ ਹਨ। ਚਾਰਜਸ਼ੀਟ ਵਿਚ ਪੀ.ਐੱਨ.ਬੀ. ਦੀ ਸਾਬਕਾ ਪ੍ਰਬੰਧਕ ਨਿਰਦੇਸ਼ਕ ਅਤੇ ਸੀ.ਈ.ਓ. ਊਸ਼ਾ ਅਨੰਤਸੁਬਰਾਮਨੀਅਨ ਦਾ ਨਾਮ ਸ਼ਾਮਲ ਵੀ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਊਸ਼ਾ ਅਨੰਤਸੁਬਰਾਮਨੀਅਨ ਇਸ ਸਮੇਂ ਇਲਾਹਾਬਾਦ ਬੈਂਕ ਦੀ ਸੀ.ਈ.ਓ. ਹਨ। ਇਸ ਤੋਂ ਪਹਿਲਾਂ ਉਹ ਪੀ.ਐੱਨ.ਬੀ. ‘ਚ ਅਹਿਮ ਭੂਮਿਕਾ ਨਿਭਾਅ ਚੁੱਕੀ ਹੈ।
ਦੋ ਹੋਰ ਲੋਕਾਂ ਦੇ ਨਾਮ ਸ਼ਾਮਲ
ਸੀ.ਬੀ.ਆਈ ਨੇ ਆਪਣੀ ਚਾਰਜਸ਼ੀਟ ਵਿਚ ਪੀ.ਐੱਨ.ਬੀ. ਦੇ ਦੋ ਮੌਜੂਦਾ ਕਾਰਜਕਾਰੀ ਡਾਇਰੈਕਟਰ ਕੇ.ਵੀ. ਬ੍ਰਹਮਾਜੀ ਰਾਓ ਅਤੇ ਸੰਜੀਵ ਸ਼ਰਨ ਨੂੰ ਵੀ ਸ਼ਾਮਲ ਹੈ। ਇਕ ਅਧਿਕਾਰੀ ਅਨੁਸਾਰ ਚਾਰਜਸ਼ੀਟ ਨੂੰ ਪੂਰੀ ਤਰ੍ਹਾਂ ਨੀਰਵ ਮੋਦੀ ਦੇ ਖਿਲਾਫ ਹੀ ਤਿਆਰ ਕੀਤਾ ਗਿਆ ਹੈ। ਮੇਹੁਲ ਚੌਕਸੀ ਦੇ ਖਿਲਾਫ ਵੱਖਰੇ ਤੌਰ ‘ਤੇ ਇਕ ਹੋਰ ਚਾਰਜਸ਼ੀਟ ਜਾਰੀ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਸ ਮਾਮਲੇ ‘ਚ ਹੁਣ ਤੱਕ ਸੀ.ਬੀ.ਆਈ. 19 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਅਜਿਹੇ ‘ਚ ਇਸ ਘਪਲੇ ਦੇ ਮਾਸਟਰਮਾਈਂਡ ਨੀਰਵ ਮੋਦੀ ‘ਤੇ ਪੀ.ਐੱਨ.ਬੀ. ਨੂੰ 13,700 ਕਰੋੜ ਰੁਪਏ ਦਾ ਚੂਨਾ ਲਗਾਉਣ ਦਾ ਦੋਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਨੀਰਵ ਮੋਦੀ ਫਿਲਹਾਲ ਹਾਂਗਕਾਂਗ ਵਿਚ ਹੈ ਅਤੇ ਹੁਣ ਉਸਨੇ ਆਪਣਾ ਕਾਰੋਬਾਰ ਵੀ ਸ਼ੁਰੂ ਕਰ ਲਿਆ ਹੈ।