ਬਿਜਨੌਰ— ਉਤਰ ਪ੍ਰਦੇਸ਼ ਦੇ ਬਿਜਨੌਰ ‘ਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਅਚਾਨਕ ਰੇਲਵੇ ਸਟੇਸ਼ਨ ‘ਤੇ ਮੁਰਾਦਾਬਾਦ ਵੱਲ ਜਾਣ ਵਾਲੀ ਇਕ ਮਾਲਗੱਡੀ ਦੇ ਚਾਰ ਡੱਬੇ ਪਟੜੀ ਤੋਂ ਉਤਰ ਗਏ। ਇਸ ਘਟਨਾ ਦੀ ਸੂਚਨਾ ਮੁਰਾਦਾਬਾਦ ਦੇ ਰੇਲਵੇ ਕੰਟਰੋਲ ‘ਚ ਕੀਤੀ ਗਈ। ਸੂਚਨਾ ਤੋਂ ਬਾਅਦ ਡੱਬਿਆਂ ਨੂੰ ਪਟੜੀ ‘ਤੇ ਰੱਖਣ ਲਈ ਕਰੇਨ ਸਮੇਤ ਪ੍ਰੈਸ਼ਰ ਜੈਕ ਹਾਥੀ ਉਪਕਰਣ ਲੈ ਕੇ ਕਈ ਟੀਮਾਂ ਬਿਜਨੌਰ ਪੁਹੰਚੀਆਂ ਅਤੇ ਡੱਬਿਆਂ ਨੂੰ ਪਟੜੀ ‘ਤੇ ਵਾਪਸ ਰੱਖਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।
ਰੇਲਵੇ ਸੂਤਰਾਂ ਮੁਤਾਬਕ ਮਾਲਗੱਡੀ ਦਾ ਚਾਲਕ ਨੀਂਦ ‘ਚ ਸੀ, ਜਿਸ ਨੇ ਗੱਡੀ ਅੱਗੇ ਚਲਾਉਣ ਦੀ ਬਜਾਏ ਪਿੱਛੇ ਚਲਾ ਦਿੱਤੀ ਅਤੇ ਚਾਰ ਡੱਬੇ ਪਟਰੀ ਤੋਂ ਉੱਤਰ ਗਏ। ਡੱਬੇ ਪਟਰੀ ਤੋਂ ਉੱਤਰ ਜਾਣ ਦੇ ਕਾਰਨ ਨਜੀਬਾਬਾਦ ਤੋਂ ਗਜਰੌਲਾ ਜਾਣ ਵਾਲੀ ਪੈਸੇਂਜਰ ਰੇਲਗੱਡੀ ਅਤੇ ਇਸ ਤੋਂ ਇਲਾਵਾ ਲਖਨਊ ਤੋਂ ਚੱਲ ਕੇ ਚੰਡੀਗੜ੍ਹ ਐਕਸਪ੍ਰੈੱਸ ਸਮੇਤ 3 ਰੇਲਗੱਡੀਆਂ ਨੂੰ ਅਲੱਗ-ਅਲੱਗ ਸਟੇਸ਼ਨਾਂ ‘ਤੇ ਰੋਕਿਆ ਗਿਆ ਹੈ।
ਰੇਲਵੇ ਅਧਿਕਾਰੀ ਦਾ ਦਾਅਵਾ ਹੈ ਕਿ ਉਸ ਨੇ ਇਕ ਘੰਟੇ ਤੋਂ ਵੀ ਘੱਟ ਸਮੇਂ ‘ਚ ਰੇਲਗੱਡੀ ਨੂੰ ਚਾਲੂ ਕਰਾਉਣਾ ਹੈ, ਜਿਸ ਨਾਲ 45 ਮਿੰਟ ‘ਚ ਚਾਲੂ ਕਰਾ ਦਿੱਤਾ ਜਾਵੇਗਾ।