ਲੁਧਿਆਣਾ —ਲੁਧਿਆਣਾ ਦੇ ਟਿੱਬਾ ਰੋਡ ਸਥਿਤ ਇਕ ਨਿਜੀ ਸਕੂਲ ਦੀਆਂ ਲਾਪਤਾ ਹੋਈਆਂ 3 ਵਿਦਿਆਰਥਣਾਂ ਨੂੰ ਪੁਲਸ ਕਮਿਸ਼ਨਰੇਟ ਲੁਧਿਆਣਾ ਦੀ ਪੁਲਸ ਵਲੋਂ ਅੱਜ ਲੱਭ ਲਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. ਗੁਰਦੇਵ ਸਿੰਘ ਨੇ ਦੱਸਿਆ ਕਿ ਲੁਧਿਆਣਾ ਪੁਲਸ ਦੀ ਇਕ ਟੀਮ ਹਰਿਦੁਆਰ ਭੇਜੀਆਂ ਗਈਆਂ ਸੀ, ਜਿਸ ਦੌਰਾਨ ਪੁਲਸ ਦੀ ਭੇਜੀ ਗਈ ਟੀਮ ਨੇ ਵਿਦਿਆਰਥਣ ਲਤਾ ਰਾਣੀ, ਰੂਖਸਾਰ ਤੇ ਨੈਨਾ ਨੂੰ ਅੱਜ ਹਰਿਦੁਆਰ ਤੋਂ ਬਰਾਮਦ ਕੀਤਾ ਹੈ। ਫਿਲਹਾਲ ਅਜੇ ਇਸ ਮਾਮਲੇ ਬਾਰੇ ਹੋਰ ਕੁੱਝ ਨਹੀਂ ਕਿਹਾ ਜਾ ਸਕਦਾ ਹੈ ਅਤੇ ਬੱਚੀਆਂ ਦੇ ਲੁਧਿਆਣਾ ਆਉਣ ਤੋਂ ਬਾਅਦ ਹੀ ਪੂਰੇ ਮਾਮਲੇ ਬਾਰੇ ਪਤਾ ਲੱਗ ਸਕੇਗਾ। ਦੱਸ ਦਈਏ ਕਿ ਲੁਧਿਆਣਾ ਦੇ ਟਿੱਬਾ ਰੋਡ ਸਥਿਤ ਵੀ. ਡੀ. ਐੱਮ. ਸਕੂਲ ਬਾਹਰੋਂ 8ਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ ਵੀਰਵਾਰ ਨੂੰ ਸ਼ੱਕੀ ਹਲਾਤਾਂ ‘ਚ ਗਾਇਬ ਹੋ ਗਈਆਂ ਸਨ।