ਲਖਨਊ— ਯੋਗ ਗੁਰੂ ਸਵਾਮੀ ਰਾਮਦੇਵ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਬਿਹਾਰ ਸਰਕਾਰ ਦੀ ਤਰ੍ਹਾਂ ਉੱਤਰ ਪ੍ਰਦੇਸ਼ ਨੂੰ ਵੀ ਸ਼ਰਾਬਬੰਦੀ ਲਾਗੂ ਕਰਕੇ ਪ੍ਰਦੇਸ਼ ਨੂੰ ਨਸ਼ਾ ਮੁਕਤ ਕਰਨ ਦੀ ਮੰਗ ਕੀਤੀ ਹੈ। ਸ਼੍ਰੀ ਰਾਮਦੇਵ ਨੇ ਅੱਜ ਇਥੇ ਟੀ.ਡੀ. ਕਾਲਜ ਦੇ ਉਮਾਨਾਥ ਸਿੰਘ ਸਟੇਡੀਅਮ ‘ਚ ਲੋਕਾਂ ਨੂੰ ਯੋਗਾ ਸਿਖਾਉਂਦੇ ਸਮੇਂ ਨਸ਼ਾ ਮੁਕਤੀ ‘ਤੇ ਵਿਸ਼ੇਸ਼ ਜੋਰ ਦਿੱਤਾ। ਉਨ੍ਹਾਂ ਨੇ ਮੁੱਖ ਮੰਤਰੀ ਯੋਗੀ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਬਿਹਾਰ ਸਰਕਾਰ ਨੇ ਸ਼ਰਾਬਬੰਦੀ ਕੀਤੀ ਹੈ, ਉਸ ਤਰ੍ਹਾਂ ਸ਼ਰਾਬਬੰਦੀ ਕਰਕੇ ਉੱਤਰ ਪ੍ਰਦੇਸ਼ ਨੂੰ ਵੀ ਨਸ਼ਾ ਮੁਕਤ ਕਰਨ ਦਾ ਕੰਮ ਕਰਨ। ਯੋਗ ਗੁਰੂ ਨੇ ਜੌਨਪੁਰ ਵਾਸੀਆਂ ਨੂੰ ਦੋਹਰਾ ਨਾਮਕ ਗੁਟਖਾ ਨਾ ਖਾਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਦੋਹਰਾ ਖਾਣ ਵਾਲਿਆਂ ਨੂੰ ਮਾਊਥ ਕੈਂਸਰ ਹੁੰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਤੱਕ ਇਸ ਬੀਮਾਰੀ ਕਰਕੇ ਸੈਂਕੜੇ ਲੋਕ ਕਾਲ ਦੇ ਮੂੰਹ ‘ਚ ਜਾ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਦੇਸ਼ ਦੇ ਕਈ ਕੈਂਸਰ ਹਸਪਤਾਲਾਂ ‘ਚ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਜੂੰਝ ਰਹੇ ਹਨ।