ਪੰਚਕੂਲਾ— 25 ਅਗਸਤ ਨੂੰ ਰਾਮ ਰਹੀਮ ਦੇ ਦੋਸ਼ੀ ਕਰਾਰ ਹੋਣ ਦੇ ਬਾਅਦ ਦੰਗ ਭੜਕਾਉਣ ਅਤੇ ਦੇਸ਼ ਧਰੋਹ ਦੇ ਮਾਮਲੇ ‘ਚ ਦੋਸ਼ੀ ਆਦਿਤਿਆ ਇੰਸਾ ਦੀ ਪੁਲਸ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ। ਜੇਕਰ ਆਦਿਤਿਆ ਇੰਸਾ ਦੀ 20 ਮਈ ਤੱਕ ਗ੍ਰਿਫਤਾਰੀ ਨਹੀਂ ਹੁੰਦੀ ਜਾਂ ਉਹ ਸਰੰਡਰ ਨਹੀਂ ਕਰਦਾ ਤਾਂ ਉਸ ਨੂੰ ਭਗੌੜਾ ਐਲਾਨ ਕਰ ਦਿੱਤਾ ਜਾਵੇਗਾ। 8 ਮਹੀਨਿਆਂ ‘ਚ ਪੁਲਸ ਨੇ ਆਦਿਤਿਆ ‘ਤੇ ਇਨਾਮ ਦੀ ਰਾਸ਼ੀ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਹੈ। ਦੋਸ਼ੀ ਖਿਲਾਫ ਦੋ ਵਾਰੀ ਗ੍ਰਿਫਤਾਰੀ ਵਾਰੰਟ ਵੀ ਜਾਰੀ ਹੋ ਚੁੱਕਿਆ ਹੈ।
ਆਦਿਤਿਆ ਇੰਸਾ ਸਮੇਤ ਹੋਰ 7 ਦੋਸ਼ੀਆਂ ਦੇ ਨਾਮ ਦੇ 1000 ਪੋਸਟਰ ਉਤਰਾਖੰਡ, ਹਿਮਾਚਲ ਪ੍ਰਦੇਸ਼, ਦਿੱਲੀ, ਰਾਜਸਥਾਨ ਦੇ ਸਰਵਜਿਨਕ ਸਥਾਨਾਂ ‘ਤੇ ਲਗਾਏ ਗਏ ਹਨ। 25 ਅਗਸਤ ਨੂੰ ਪੰਚਕੂਲਾ ‘ਚ ਹਿੰਸਾ ਮਾਮਲੇ ‘ਚ ਜਾਰੀ ਮੋਸਟ ਵਾਂਟੇਡ ਲਿਸਟ ‘ਚ ਸਭ ਤੋਂ ਉਪਰ ਆਦਿਤਿਆ ਇੰਸਾ ਖਿਲਾਫ ਪਹਿਲੇ ਤੋਂ ਹੀ ਲੁਕ ਆਊਟ ਨੋਟਿਸ ਵੀ ਜਾਰੀ ਹੈ ਪਰ ਹੁਣ ਤੱਕ ਨਾ ਤਾਂ ਉਸ ਦੀ ਗ੍ਰਿਫਤਾਰੀ ਹੋਈ ਹੈ ਅਤੇ ਨਾ ਹੀ ਉਸ ਨੇ ਸਰੰਡਰ ਕੀਤਾ ਹੈ।