ਲਖਨਊ— ਲੋਕਸਭਾ ਚੋਣਾਂ ਤੋਂ ਠੀਕ ਪਹਿਲਾਂ ਕਰਨਾਟਕ ਵਿਧਾਨਸਭਾ ਚੋਣਾਂ ਦਾ ਨਤੀਜਾ ਆਬਾਦੀ ਦੇ ਲਿਹਾਜ ਨਾਲ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ‘ਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਲਈ ਅਗਨੀ ਪ੍ਰੀਖਿਆ ਹੋ ਸਕਦਾ ਹੈ। ਇਹ ਨਤੀਜਾ ਹੀ ਐੈੱਸ.ਪੀ. ਅਤੇ ਬੀ.ਐੈੱਸ.ਪੀ. ਦਾ 2019 ਦੇ ਲੋਕਸਭਾ ਚੋਣਾਂ ‘ਚ ਪ੍ਰਦੇਸ਼ ‘ਚ ਗੱਠਜੋੜ ਤੈਅ ਕਰੇਗੀ।
ਬੀ.ਐੈੱਸ.ਪੀ. ਨੇ ਕਰਨਾਟਕ ਦੀਆਂ ਚੋਣਾਂ ਜੇ.ਡੀ.ਐੈੱਸ. ਨਾਲ ਮਿਲ ਕੇ ਲੜੀਆਂ ਸਨ ਅਤੇ ਐਗਜਿਟ ਪੋਲ ‘ਚ ਕਿਹਾ ਜਾ ਰਿਹਾ ਹੈ ਕਿ ਜੇ.ਡੀ.ਐੈੱਸ. ਕਿੰਗ ਮੇਕਰ ਦੀ ਭੂਮਿਕਾ ‘ਚ ਆ ਸਕਦੀ ਹੈ। ਸਮਾਜਵਾਦੀ ਪਾਰਟੀ ਨੇ ਪੂਰੇ ਘਟਨਾਕ੍ਰਮ ‘ਤੇ ਖਾਸ ਨਜ਼ਰ ਬਣਾਈ ਹੋਈ ਹੈ। ਜੇਕਰ ਜੇ.ਡੀ.ਐੈੱਸ. ਭਾਜਪਾ ਨੂੰ ਸਮਰਥਨ ਦੇ ਕੇ ਸਰਕਾਰ ਬਣਾਉਂਦੀ ਹੈ ਤਾਂ ਉੱਤਰ ਪ੍ਰਦੇਸ਼ ‘ਚ ਭਾਜਪਾ ਅਤੇ ਐੈੱਸ.ਪੀ. ਦੇ ਗੱਠਜੋੜ ਸੰਕਟ ‘ਚ ਆ ਜਾਵੇਗਾ। ਦੋਵਾਂ ਪਾਰਟੀਆਂ ਪ੍ਰਦੇਸ਼ ‘ਚ ਭਾਜਪਾ ਨੂੰ ਆਪਣਾ ਸਖ਼ਤ ਵਿਰੋਧੀ ਮੰਨਦੀਆਂ ਹਨ।
ਐੈੱਸ.ਪੀ. ਦੇ ਸੀਨੀਅਰ ਨੇਤਾਵਾਂ ਨੂੰ ਵਿਸ਼ਵਾਸ਼ ਹੈ ਕਿ ਮਾਇਆਵਤੀ ਭਾਜਪਾ ਅਤੇ ਜੇ.ਡੀ.ਐੈੱਸ. ਦੇ ਗੱਠਜੋੜ ਨੂੰ ਕਿਸੇ ਵੀ ਕੀਮਤ ‘ਚ ਆਪਣਾ ਸਮਰਥਨ ਨਹੀਂ ਦੇਵੇਗੀ। ਉਨ੍ਹਾਂ ਨੇ ਰਿਹਾ ਹੈ ਕਿ ਜੇਕਰ ਬੀ.ਐੈੱਸ. ਪੀ. ਸੁਪਰੀਮੋ ਅਜਿਹਾ ਕਰੇਗੀ ਤਾਂ ਯੂ.ਪੀ. ‘ਚ ਪਾਰਟੀ ‘ਚ ਵਿਰੋਧ ਪੈਦਾ ਹੋਵੇਗਾ।
ਹਾਲਾਂਕਿ ਜੇ.ਡੀ.ਐੈੱਸ. ਨੇ ਵੀ ਕਿਹਾ ਹੈ ਕਿ ਉਹ ਕਾਂਗਰਸ ਅਤੇ ਭਾਜਪਾ ‘ਚ ਕਿਸੇ ਵੀ ਰਾਸ਼ਟਰੀ ਪਾਰਟੀ ਨੂੰ ਕਰਨਾਟਕ ‘ਚ ਸਰਕਾਰ ਬਣਾਉਣ ਲਈ ਸਮਰਥਨ ਨਹੀਂ ਦੇਵੇਗੀ। ਰਿਪੋਰਟਸ ਦੀ ਮੰਨੀਏ ਤਾਂ ਕਾਂਗਰਸ ਕਰਨਾਟਕ ‘ਚ ਦਲਿਤ ਸੀ.ਐੈੱਮ. ਬਣਾਉਣ ਦੇ ਵਾਅਦੇ ਨਾਲ ਜੇ.ਡੀ.ਐੈੱਸ. ਦਾ ਸਮਰਥਨ ਲੈ ਸਕਦੀ ਹੈ। ਸੀ.ਐੈੱਮ. ਅਤੇ ਕਾਂਗਰਸ ਨੇਤਾ ਸਿੱਧਰਮਈਆ ਨੇ ਵੀ ਇਸ ਦਾ ਸੰਕੇਤ ਦਿੱਤਾ ਹੈ।
ਵਿਸ਼ਲੇਸ਼ਕ ਦੀ ਮੰਨੀਏ ਤਾਂ ਮਾਇਆਵਤੀ ‘ਤੇ ਪ੍ਰਦੇਸ਼ ‘ਚ ਸ਼ੂਗਰ ਮਿੱਲ ਘੁਟਾਲੇ ਨੂੰ ਲੈ ਕੇ ਸੀ.ਬੀ.ਆਈ. ਨੇ ਸ਼ਿਕੰਜਾ ਕੱਸਿਆ ਹੈ। ਸੀ.ਬੀ.ਆਈ. ਦੇ ਫੰਦੇ ਤੋਂ ਬਚਨ ਲਈ ਮਾਇਆਵਤੀ ਭਾਜਪਾ-ਜੇ.ਡੀ.ਐੈੱਸ. ਵਾਲੀ ਸਰਕਾਰ ਨੂੰ ਸਮਰਥਨ ਦੇ ਸਕਦੀ ਹੈ। 2002 ‘ਚ ਵੀ ਮਾਇਆਵਤੀ ਮੁੱਖਮੰਤਰੀ ਬਣੀ ਸੀ ਅਤੇ ਭਾਜਪਾ ਦੇ ਵਿਧਾਇਕਾਂ ਨੂੰ ਉਨ੍ਹਾਂ ਨੇ ਕਿਹਾ ਕੈਬਨਿਟ ਮੰਤਰੀ ਬਣਾਇਆ ਸੀ।