ਨੈਸ਼ਨਲ ਡੈਸਕ— ਕਰਨਾਟਕ ‘ਚ ਰਾਜਨੀਤੀ ਤੂਫਾਨ ਅਜੇ ਵੀ ਰੁੱਕਿਆ ਨਹੀਂ ਹੈ। ਕਾਂਗਰਸ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਦੋਸ਼ਾਂ ਦਾ ਜਵਾਬ ਦੇਣ ਲਈ ਪ੍ਰੈਸ ਕਾਨਫਰੰਸ ਕੀਤੀ। ਜਿਸ ਦੌਰਾਨ ਉਨ੍ਹਾਂ ਨੇ ਦੋਸ਼ ਲਗਾਇਆ ਕਿ ਵਿਧਾਇਕਾਂ ਦੀ ਚੋਰੀ ਕਰਨ ‘ਚ ਭਾਜਪਾ ਨੂੰ ਮੁਹਾਰਤ ਹਾਸਲ ਹੈ। ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਅਮਿਤ ਸ਼ਾਹ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਖਿਸਿਆਣੀ ਬਿੱਲੀ ਖੰਭਾ ਨੋਚੇ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਕਾਲੇ ਧੰਨ ਦਾ ਕੁਬੇਰ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਰਨਾਟਕ ਚੋਣਾਂ ‘ਚ ਭਾਜਪਾ ਨੇ ਲਗਭਗ 20-20 ਕਰੋੜ ਆਪਣੇ ਇਕ-ਇਕ ਵਿਧਾਇਕਾਂ ਨੂੰ ਦਿੱਤੇ। ਇਹ ਸਭ ਤੋਂ ਪੈਸੇ ਵਾਲੀ ਰਾਜਨੀਤਿਕ ਪਾਰਟੀ ਹੈ।
ਆਨੰਦ ਸ਼ਰਮਾ ਨੇ ਕਿਹਾ ਕਿ ਅਸੀਂ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਨਹੀਂ ਕੀਤੀ। ਇਨ੍ਹਾਂ ਲੋਕਾਂ ਨੇ ਹੋਟਲ ‘ਚ ਸਾਡੇ ਵਿਧਾਇਕਾਂ ਨੂੰ ਬੰਧਕ ਬਣਾ ਕੇ ਰੱਖਿਆ ਸੀ, ਜਿਨ੍ਹਾਂ ਨੂੰ ਪੁਲਸ ਨੇ ਛੁਡਾਇਆ ਹੈ। ਵਿਧਾਇਕਾਂ ਦੇ ਪਰਿਵਾਰ ਨੂੰ ਏਜੰਸੀਆਂ ਚੁੱਕ ਕੇ ਲੈ ਗਈਆਂ। ਕਰਨਾਟਕ ਚੋਣਾਂ ਦੇ ਬਾਅਦ ਅੱਜ ਅਮਿਤ ਸ਼ਾਹ ਦਾ ਦਰਦ ਛਲਕਿਆ। ਉਨ੍ਹਾਂ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿੱਥੇ ਅਸੀਂ ਮਜ਼ਬੂਤ ਹਾਂ, ਉਥੇ ਅਸੀਂ ਹੀ ਜਿੱਤਦੇ ਹਾਂ। ਇਹ ਐਂਟੀ ਕਾਂਗਰਸ ਜਨਾਦੇਸ਼ ਹੈ।