ਪਟਨਾ— ਚਰਚਿਤ ਚਾਰਾ ਘੁਟਾਲੇ ‘ਚ ਦੋਸ਼ੀ ਅਤੇ ਅਸਥਾਈ ਬੇਲ ‘ਤੇ ਜੇਲ ਤੋਂ ਬਾਹਰ ਆਏ ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ.) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਸ਼ਨੀਵਾਰ ਸਵੇਰੇ ਅਚਾਨਕ ਖਰਾਬ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਪਟਨਾ ਦੇ ਇਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਆਰ. ਜੇ. ਡੀ. ਦੇ ਨੇਤਾ ਨੇ ਦੱਸਿਆ ਕਿ ਲਾਲੂ ਨੇ ਸਵੇਰੇ ਉਠਣ ਤੋਂ ਬਾਅਦ ਬੈਚੇਨੀ, ਛਾਤੀ ‘ਚ ਦਰਦ ਅਤੇ ਚੱਕਰ ਆਉਣ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਪਰਿਵਾਰਿਕ ਡਾਕਟਰ ਨੂੰ ਬੁਲਾ ਕੇ ਉਨ੍ਹਾਂ ਨੂੰ ਦਿਖਾਇਆ ਗਿਆ। ਇਸ ਦੌਰਾਨ ਜਾਂਚ ‘ਚ ਪਤਾ ਲੱਗਿਆ ਕਿ ਉਨ੍ਹਾਂ ਦਾ ਸ਼ੂਗਰ ਲੈਵਲ ਵਧਿਆ ਹੋਇਆ ਹੈ। ਇਸ ਤੋਂ ਬਾਅਦ ਲਾਲੂ ਯਾਦਵ ਨੂੰ ਪਟਨਾ ਦੇ ਆਈ. ਜੀ.ਆਈ.ਐੈੱਮ.ਐੈੱਸ. (ਇੰਦਰਾ ਗਾਂਧੀ ਇੰਸਟੀਚਿਊਟ ਆਫ ਮੈਡੀਕਲ ਸਾਇੰਸ) ‘ਚ ਭਰਤੀ ਕਰਵਾਉਣ ਦਾ ਫੈਸਲਾ ਲਿਆ ਗਿਆ।
ੱਆਈ. ਜੀ.ਆਈ.ਐੈੱਮ.ਐੈੱਸ. ਦੇ ਡਾਕਟਰਾਂ ਦਾ ਕਹਿਣਾ ਹੈ ਕਿ ਅਜੇ ਉਨ੍ਹਾਂ ਦੀ ਪੂਰੀ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਕੁਝ ਦੱਸਿਆ ਜਾ ਸਕੇਗਾ।
ਜ਼ਿਕਰਯੋਗ ਹੈ ਕਿ ਚਾਰਾ ਘੁਟਾਲੇ ‘ਚ ਸਜ਼ਾ ਕੱਟ ਰਹੇ ਲਾਲੂ ਰਾਂਚੀ ਦੀ ਬਿਰਸਾ ਮੁੰਡਾ ਜੇਲ ‘ਚ ਬੰਦ ਸਨ। ਰਾਂਚੀ ਦੀ ਹਾਈਕੋਰਟ ਨੇ ਉਨ੍ਹਾਂ ਨੂੰ ਇਲਾਜ ਕਰਵਾਉਣ ਲਈ 6 ਹਫਤੇ ਦੀ ਅਸਥਾਈ ਜਮਾਨਤ ਦਿੱਤੀ ਹੈ।