ਲੋਹੀਆਂ/ਸ਼ਾਹਕੋਟ : ਲਾਡੀ ਸ਼ੇਰੋਵਾਲ਼ੀਆ ਦੀ ਜਿੱਤ ਯਕੀਨੀ ਬਣਾਉਣ ਲਈ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ,ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰਪਾਲ ਸਿੰਘ ਹਰਪੁਰਾ,ਆਲ ਇੰਡੀਆ ਜੱਟ ਮਹਾਂ ਸਭਾ ਦੇ ਚੰਡੀਗੜ੍ਹ ਸੂਬਾ ਪ੍ਰਧਾਨ ਅਤੇ ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਜਗਦੀਸ਼ ਜੱਸਲ ਨੇ ਸ਼ਾਹਕੋਟ ਹਲਕੇ ਦੇ ਪਿੰਡਾਂ ਗੱਟੀ ਪੀਰ ਬਖਸ਼,ਜੱਕੋਪੁਰ,ਗੱਟੀ ਫਤਿਹ ਸਿੰਘ ਵਿੱਚ ਚੋਣ ਪ੍ਰਚਾਰ ਦੌਰਾਨ ਦਾਅਵਾ ਕੀਤਾ ਗਿਆ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲ਼ੀਆ ਦੀ ਜਿੱਤ ਯਕੀਨੀ ਹੈ ਉਹ ਬਾਦਲ ਦਲ ਦੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਹਰਾਉਣਗੇ।
ਅੱਜ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੋਹਾੜ ਪਰਿਵਾਰ ਤੋਂ ਇਲਾਕੇ ਦੇ ਲੋਕ ਬਹੁਤ ਦੁਖੀ ਹਨ ਕਿਉਂ ਕਿ ਬਾਦਲ ਪਰਿਵਾਰ ਦੀ ਸਰਪ੍ਰਸਤੀ ਹੇਠ ਇਸ ਪਰਿਵਾਰ ਨੇ ਸ਼ਾਹਕੋਟ ਹਲਕੇ ਦੇ ਲੋਕਾਂ ਨਾਲ ਬਹੁਤ ਧੱਕਾ ਕੀਤਾ ਅਤੇ ਨਾ ਹੀ ਕੋਈ ਤਰੱਕੀ ਲਈ ਚੰਗਾ ਕੰਮ ਕੀਤਾ ਇਸ ਲਈ ਲਾਡੀ ਸ਼ੇਰੋਵਾਲ਼ੀਆ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਗਾ ਰਹੇ ਹਨ ਦੂਜੇ ਪਾਸੇ ਬਾਦਲਕਿਆਂ ਨੂੰ ਲੋਕਾਂ ਦੇ ਸੁਆਲਾਂ ਦੇ ਘੇਰੇ ਵਿੱਚ ਲਿਆਂਦਾ ਹੈ ਕਿ ਉਹ ਕਿਸ ਮੂੰਹ ਨਾਲ ਵੋਟ ਮੰਗਣ ਆਏ ਹਨ ਪਿਛਲੇ ਸਮੇਂ ਦੌਰਾਨ ਇਲਾਕੇ ਦੀ ਸਾਰ ਨਹੀਂ ਲਈ ਨਾ ਹੀ ਕੋਈ ਮੰਗ ਪੂਰੀ ਕੀਤੀ। ਲੋਕਾਂ ਨੇ ਭਰੋਸਾ ਦਵਾਇਆ ਕਿ ਉਹ ਲਾਡੀ ਸ਼ੇਰੋਵਾਲ਼ੀਆ ਦੀ ਪਿੱਠ ‘ਤੇ ਖੜ੍ਹੇ ਹੋ ਗਏ ਹਨ ਹੁਣ ਉਹ ਲਾਡੀ ਸ਼ੇਰੋਵਾਲ਼ੀਆ ਦੀ ਚੋਣ ਮੁਹਿੰਮ ਆਪਣੀ ਚੋਣ ਸਮਝ ਕੇ ਕਰ ਰਹੇ ਹਨ। ਲਾਡੀ ਸ਼ੇਰੋਵਾਲ਼ੀਆ ਨੇ ਹਾਰਨ ਤੋਂ ਬਾਅਦ ਕੋਈ ਗਿਲਾ ਨਹੀਂ ਕੀਤਾ ਸਗੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਤੋਂ ਹਲਕੇ ਦਾ ਜ਼ਿਕਰਯੋਗ ਵਿਕਾਸ ਕਰਵਾਇਆ ਹੈ ਉਮੀਦ ਹੈ ਕਿ ਲਾਡੀ ਸ਼ੇਰੋਵਾਲ਼ੀਆ ਜਿੱਤ ਕੇ ਹੋਰ ਵੀ ਜ਼ਿਆਦਾ ਵਿਕਾਸ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਇਲਾਕੇ ਦੇ ਮੋਹਤਬਰ ਮੈਂਬਰ ਪੰਚਾਇਤ ਸੰਮਤੀ ਲੋਹੀਆਂ ਡਾਕਟਰ ਸ਼ਮਿੰਦਰ ਸਿੰਘ ਤਾਹਰਪੁਰੀਆ,ਮੈਂਬਰ ਪੰਚਾਇਤ ਸੰਮਤੀ ਲੋਹੀਆਂ ਦਲਜੀਤ ਸਿੰਘ ਅਤੇ ਜਸਵੰਤ ਸਿੰਘ ਚਤਰੱਥ ਵੀ ਹਾਜ਼ਰ ਸਨ।